The Summer News
×
Friday, 17 May 2024

7 ਮਹੀਨਿਆਂ 'ਚ ਉੱਚੇ ਪੱਧਰ 'ਤੇ ਵਿਦੇਸ਼ੀ currency ਵੱਧ ਕੇ ਹੋਈ 577 ਅਰਬ ਡਾਲਰ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ : ਦਸ ਦੇਈਏ ਕਿ ਬੀਤੇ ਦਿਨੀ ਭਾਰਤੀ ਰਿਜ਼ਰਵ ਬੈਂਕ (RBI) ਵਲੋਂ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਖਤਮ ਹੋਏ ਹਫ਼ਤੇ ਦੌਰਾਨ ਦੇਸ਼ ਦੀ ਵਿਦੇਸ਼ੀ Currency 3.03 ਦਾ ਪੱਧਰ ਵੱਧ ਕੇ 576.76 ਅਰਬ ਡਾਲਰ ਹੋਇਆ। ਮਿਲੀ ਜਾਣਕਾਰੀ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 1.72 ਅਰਬ ਡਾਲਰ ਤੋਂ ਵਧ ਕੇ 573.727 ਅਰਬ ਡਾਲਰ 'ਤੇ ਪਹੁੰਚ ਗਿਆ ਸੀ।


ਸੂਤਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਅਕਤੂਬਰ 2021 'ਚ ਵਿਦੇਸ਼ੀ currency ਦਾ ਭੰਡਾਰ 645 ਅਰਬ ਡਾਲਰ ਉੱਚ ਪੱਧਰ 'ਤੇ ਪਹੁੰਚ ਦੇ ਗਿਆ ਸੀ, ਜਾਣਕਾਰੀ ਮੁਤਾਬਕ ਦਸ ਦਿੰਦੇ ਹਾਂ ਕਿ ਜਿਸ ਤੋਂ ਬਾਅਦ ਵਿੱਚ ਇਸ ਵਿੱਚ ਗਿਰਾਵਟ ਆਈ ਕਿਉਂਕਿ ਕੇਂਦਰੀ ਬੈਂਕ ਨੇ ਗਲੋਬਲ ਵਿਕਾਸ ਦੇ ਦੌਰਾਨ ਰੁਪਏ ਦੀ ਵਟਾਂਦਰਾ ਦਰ ਵਿੱਚ ਤਿੱਖੀ ਗਿਰਾਵਟ ਦਾ ਮੁਕਾਬਲਾ ਕਰਨ ਲਈ ਰਿਜ਼ਰਵ ਦੀ ਵਰਤੋਂ ਕੀਤੀ ਸੀ। ਜਾਣਕਾਰੀ ਮੁਤਾਬਕ ਕੇਂਦਰੀ ਬੈਂਕ ਦੇ ਹਫਤਾਵਾਰੀ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਮੁਦਰਾ ਸੰਪਤੀਆਂ (FCA) , ਜੋ ਕੁੱਲ currency ਦਾ ਮਹੱਤਵਪੂਰਨ ਹਿੱਸਾ ਬਣਦੀਆਂ ਹਨ, ਸਮੀਖਿਆ ਅਧੀਨ ਹਫਤੇ 'ਚ 2.66 ਅਰਬ ਡਾਲਰ ਵਧ ਕੇ 509.01 ਅਰਬ ਡਾਲਰ ਹੋ ਗਈਆਂ। ਡਾਲਰਾਂ ਵਿੱਚ ਦਰਸਾਏ ਗਏ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਗੈਰ-ਯੂਐਸ ਮੁਦਰਾਵਾਂ ਜਿਵੇਂ ਕਿ Pound(ਪੌਂਡ ) ,Euro(ਯੂਰੋ) ਅਤੇ Yen (ਯੇਨ) 'ਚ , ਗੈਰ-USA ਮੁਦਰਾਵਾਂ ਵਿੱਚ ਉਤਰਾਅ-ਚੜ੍ਹਾਅ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
(ਮਨਪ੍ਰੀਤ ਰਾਓ)

Story You May Like