The Summer News
×
Monday, 20 May 2024

ਸਪਾ ਸੈਂਟਰ ਵਿੱਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ 'ਚ 5 ਲੜਕੇ ਅਤੇ 2 ਲੜਕੀਆਂ ਗ੍ਰਿਫਤਾਰ

ਲੁਧਿਆਣਾ, 26 ਸਤੰਬਰ : ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਪੁਲਿਸ ਲੁਧਿਆਣਾ ਵੱਲੋਂ ਸਪਾ ਸੈਂਟਰਾਂ ਵਿੱਚ ਚੱਲਦੇ ਜਿਸਮ ਫਰੋਸ਼ੀ ਦੇ ਨਜਾਇਜ਼ ਧੰਦੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਸ੍ਰੀ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. DCP ਇੰਨਵੈਟੀਗੇਸ਼ਨ ਲੁਧਿਆਣਾ, ਰੁਪਿੰਦਰ ਕੌਰ ਸਰਾਂ ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-। ਕਮ ਇਨਵੈਸਟੀਗੇਸ਼ਨ ਲੁਧਿਆਣਾ, ACP ਅਸ਼ੋਕ ਕੁਮਾਰ ਪੀਪੀਐਸ/ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕ ਲੁਧਿਆਣਾ ਅਤੇ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਸਮੇਤ ਪੁਲਿਸ ਪਾਰਟੀ, ਇੰਸਪੈਕਟਰ ਕਿਰਨਜੀਤ ਕੌਰ ਨੰਬਰ 59/ਬੀਆਰਟੀ ਅਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਪਾਰਟੀ ਵੱਲੋਂ ਜੁਆਇੰਟ ਆਪਰੇਸ਼ਨ ਕਰਕੇ ਥਾਣਾ ਸਰਾਭਾ ਨਗਰ ਲੁਧਿਆਣਾ ਦੇ ਏਰੀਆ ਵਿੱਚਲੇ ਸਪਾ ਸੈਂਟਰ ਸਪਾਰਕਲ ਯੂਨੀਸੈਕਸ ਡੇਅ ਵਿੱਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਖਿਲਾਫ ਕਾਰਵਾਈ ਕਰਦੇ ਹੋਏ ਮੌਕਾ ਤੋਂ 5 ਲੜਕੇ ਅਤੇ 2 ਲੜਕੀਆਂ ਨੂੰ ਕਾਬੂ ਕੀਤਾ ਹੈ।


ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿੱਧੂ ਨੇ ਦੱਸਿਆ ਕਿ ਅੱਜ ਮਿਤੀ 26-09-2023 ਨੂੰ ਐਸਆਈ ਬਲਵੀਰ ਸਿੰਘ ਮੋਗਾ ਥਾਣਾ ਸਰਾਭਾ ਨਗਰ ਲੁਧਿਆਣਾ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਵੇਰਕਾ ਕੋਟ ਲੁਧਿਆਣਾ ਤੋਂ ਮੁਖਬਰੀ ਦੇ ਅਧਾਰ ਪਰ ਸਪਾਰਕਲ ਯੂਨੀਸੈਕਸ ਡੇਅ ਸਪਾ ਸੈਂਟਰ ਦੇ ਮਾਲਿਕ ਇੰਦਰਜੀਤ ਸਿੰਘ ਅਤੇ ਮੈਨੇਜਰ ਪੱਲਵੀ ਹਾਂਡਾ ਅਤੇ ਦਲਾਲ ਕੀਰਤਪ੍ਰੀਤ ਕੌਰ ਵੱਲੋਂ ਸਪਾ ਸੈਂਟਰ ਵਿੱਚ ਜਿਸਮਫਰੋਸ਼ੀ ਦਾ ਧੰਦਾ ਚਲਾਉਣ ਲਈ ਮੁਕੱਦਮਾ ਨੰਬਰ 134 ਮਿਤੀ 26-9-2023 ਅਧੀਨ 3,45 ਇੰਮੋਰਲ ਟਰੈਫਿਕ ਐਕਟ ਥਾਣਾ ਸਰਾਭਾ ਨਗਰ, ਲੁਧਿਆਣਾ ਦਰਜ ਰਜਿਸਟਰ ਕਰਵਾਇਆ। ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਸਮੇਤ ਪੁਲਿਸ ਪਾਰਟੀ, ਇੰਸਪੈਕਟਰ ਕਿਰਨਜੀਤ ਕੌਰ ਨੰਬਰ 59 ਬੀਆਰਟੀ ਅਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਪਾਰਟੀ ਵੱਲੋਂ ਸਪਾਰਕਲ ਯੂਨੀਸੈਕਸ ਡੇਅ ਸਪਾ ਸੈਂਟਰ 'ਤੇਰੇਡ ਕਰਕੇ ਮੌਕੇ ਤੋਂ ਮੁਹੰਮਦ ਦਿਲਸ਼ਾਦ ਪੁੱਤਰ ਮੁਹੰਮਦ ਇਸਮਾਈਲ ਵਾਸੀ ਦਿੱਲੀ ਗੇਟ, ਕਲੱਬ ਰੋਡ, ਜਿਲਾ ਮਲੇਰਕੋਟਲਾ, ਰਾਸ਼ਿਦ ਪੁੱਤਰ ਅਨਵਰ ਵਾਸੀ ਦਿੱਲੀ ਗੇਟ ਬੱਸ ਸਟੈਂਡ ਰੋਡ ਜਿਲਾ ਮਲੇਰਕੋਟਲਾ, ਗੁਰਮਨਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ, ਸੋਹਮ ਕੁਮਾਰ ਪੁੱਤਰ ਰਜੇਸ਼ ਕੁਮਾਰ ਵਾਸੀ ਮੁਹੱਲਾ ਹਰਕਿਸ਼ਨ ਵਿਹਾਰ ਮੇਹਰਬਾਨ, ਥਾਣਾ ਬਸਤੀ ਜੋਧੇਵਾਲ, ਲੁਧਿਆਣਾ, ਅਮਿਤ ਵਰਮਾ ਪੁੱਤਰ ਓਮ ਪ੍ਰਕਾਸ਼ ਵਾਸੀ ਪੁਨੀਤ ਨਗਰ, ਤਾਜਪੁਰ ਰੋਡ, ਲੁਧਿਆਣਾ, ਪੱਲਵੀ ਹਾਂਡਾ ਪਤਨੀ ਸ਼ੁਭਮ ਹਾਂਡਾ ਵਾਸੀ ਥਰੀਕੇ, ਜਿਲਾ ਲੁਧਿਆਣਾ ਅਤੇ ਕੀਰਤਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਬਾਬਾ ਸਾਹਿਬ ਨਗਰ, ਜਿਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ

Story You May Like