The Summer News
×
Friday, 17 May 2024

ਪੰਜਾਬ ਰਾਜ ਸ਼ਹਿਰੀ ਅਜੀਵਿਕਾ ਮਿਸ਼ਨ ਤਹਿਤ ਰੋਜ਼ਗਾਰ ਲਈ 25 ਲੋਨ ਬੈਂਕਾਂ ਨੂੰ ਸਿਫ਼ਾਰਿਸ਼ ਕਰਕੇ ਗਏ ਭੇਜੇ

ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ ਜੋ ਕਿ ਨਗਰ ਕੌਂਸਲ ਨਾਭਾ ਦੇ ਪੰਜਾਬ ਰਾਜ ਸ਼ਹਿਰੀ ਆਜੀਵਕਾ ਮਿਸ਼ਨ ਤਹਿਤ ਪ੍ਰਧਾਨ ਸੁਜਾਤਾ ਚਾਵਲਾ ਅਤੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਨਾਭਾ ਦੀ ਅਗਵਾਈ ਹੇਠ ਕੀਤੀ ਗਈ ਹੈ, ਜਿਸ ਵਿੱਚ ਟਾਸਕ ਫੋਰਸ ਦੇ ਮੈਂਬਰ ਈ.ਓ ਨਾਭਾ ਅਤੇ ਦੋ ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਦੇ ਸੀਨੀਅਰ ਬ੍ਰਾਂਚ ਮੈਨੇਜਰਾਂ ਅਤੇ ਲੀਡ ਜ਼ਿਲ੍ਹਾ ਮੈਨੇਜਰ ਦਵਿੰਦਰ ਸਿੰਘ ਨੇ 24 ਲੋਨ ਅਰਜ਼ੀਆਂ ਨੂੰ ਕਲੀਅਰ ਕੀਤਾ ਅਤੇ ਅਗਲੇਰੀ ਪ੍ਰਕਿਰਿਆ ਲਈ ਸਬੰਧਤ ਬੈਂਕਾਂ ਨੂੰ ਸਿਫ਼ਾਰਸ਼ ਕੀਤੀ ਗਈ। ਇਸ ਮੀਟਿੰਗ ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਫ਼ਤਰ ਪਟਿਆਲਾ ਤੋਂ ਸਿਟੀ ਮਿਸ਼ਨ ਮੈਨੇਜਰ ਅਵਿਨਾਸ਼ ਸਿੰਗਲਾ ਨੇ ਸੰਬੋਧਨ ਕੀਤਾ, ਇਸ ਸਕੀਮ ਦੀ ਕਮਿਊਨਿਟੀ ਆਰਗੇਨਾਈਜ਼ਰ ਅਨੂ ਬਾਲਾ ਵੀ ਮੌਜੂਦ ਸਨ।


Story You May Like