The Summer News
×
Sunday, 12 May 2024

ਸੋਨੇ ਦੀ ਕੀਮਤ ‘ਚ ਆਈ ਗਿਰਾਵਟ, ਚਾਂਦੀ 60 ਹਜ਼ਾਰ ਤੋਂ ਹੇਠਾਂ ਪਹੁੰਚੀ

ਗਲੋਬਲ ਬਾਜ਼ਾਰ ਵਿਚ ਤੇਜ਼ੀ ਦੇ ਬਾਵਜੂਦ ਘਰੇਲੂ ਬਾਜ਼ਾਰ ਵਿੱਚ ਮੰਗ ਘਟਣ ਨਾਲ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਸਵੇਰੇ ਮਲਟੀਕਮੋਡਿਟੀ ਐਕਸਚੇਂਜ ‘ਤੇ 24 ਕੈਰੇਟ ਸ਼ੁੱਧਤਾ ਸੋਨਾ ਵਾਇਦਾ 2 ਰੁਪਏ ਦੀ ਗਿਰਾਵਟ ਨਾਲ 50,820 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 50,779 ਰੁਪਏ ‘ਤੇ ਸ਼ੁਰੂ ਹੋਈ ਸੀ ਪਰ ਘਰੇਲੂ ਬਾਜ਼ਾਰ ਵਿੱਚ ਮੰਗ ਘਟਣ ਕਾਰਨ ਇਸ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ।


ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ

ਚਾਂਦੀ ਦੀ ਮੰਗ ਵਿੱਚ ਅੱਜ ਕਮੀ ਆਈ ਹੈ, ਜਿਸ ਕਾਰਨ ਇਸ ਦੀ ਵਾਇਦਾ ਕੀਮਤ ਵੀ 60 ਹਜ਼ਾਰ ਤੋਂ ਹੇਠਾਂ ਆ ਗਈ ਹੈ। MCX ‘ਤੇ ਚਾਂਦੀ ਦਾ ਵਾਇਦਾ 213 ਰੁਪਏ ਡਿੱਗ ਕੇ 59,326 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਿਆ। ਇਸ ਤੋਂ ਪਹਿਲਾਂ ਚਾਂਦੀ ਵਿੱਚ 59,280 ਰੁਪਏ ਦੀ ਕੀਮਤ ‘ਤੇ ਕਾਰੋਬਾਰ ਸ਼ੁਰੂ ਹੋਇਆ ਸੀ। ਚਾਂਦੀ ਦੀ ਮੌਜੂਦਾ ਫਿਊਚਰਜ਼ ਕੀਮਤ ਪਿਛਲੇ ਬੰਦ ਦੇ ਮੁਕਾਬਲੇ ਲਗਭਗ 0.36 ਪ੍ਰਤੀਸ਼ਤ ਹੇਠਾਂ ਕਾਰੋਬਾਰ ਕਰ ਰਹੀ ਹੈ।


ਗਲੋਬਲ ਮਾਰਕੀਟ ਅਜੇ ਵੀ ਤੇਜੀ 

ਗਲੋਬਲ ਬਾਜ਼ਾਰ ‘ਚ ਸੋਨੇ-ਚਾਂਦੀ ਦੀ ਸਪਲਾਈ ‘ਤੇ ਲਗਾਤਾਰ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਮੇਂ ਤੋਂ ਇੱਥੇ ਸੋਨੇ ਦੀ ਕੀਮਤ ‘ਚ ਉਛਾਲ ਆਇਆ ਹੈ। ਅੱਜ ਦੇ ਕਾਰੋਬਾਰ ‘ਚ ਵੀ ਸੋਨੇ ਦੀ ਸਪਾਟ ਕੀਮਤ 1,821.88 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ, ਜੋ ਇਸਦੀ ਪਿਛਲੀ ਬੰਦ ਕੀਮਤ ਨਾਲੋਂ 0.19 ਫੀਸਦੀ ਵੱਧ ਹੈ। ਇਸੇ ਤਰ੍ਹਾਂ ਚਾਂਦੀ ਦੀ ਹਾਜ਼ਿਰ ਕੀਮਤ 20.85 ਡਾਲਰ ਪ੍ਰਤੀ ਔਂਸ ਰਹੀ, ਜੋ ਕਿ ਇਸਦੀ ਪਿਛਲੀ ਬੰਦ ਕੀਮਤ ਨਾਲੋਂ 0.11 ਫੀਸਦੀ ਵੱਧ ਹੈ।


Story You May Like