The Summer News
×
Sunday, 19 May 2024

ਕੈਨੇਡਾ ਵਿਚ ਕਾਮਾਗਾਟਾ ਮਾਰੂ ਯਾਦਗਾਰ ਦੀ ਭੰਨਤੋੜ ਕੀਤੀ

ਚੰਡੀਗੜ੍ਹ : ਕੈਨੇਡਾ ਵਿਚ ਕਾਮਾਗਾਟਾ ਮਾਰੂ ਯਾਦਗਾਰ ਦੀ ਭੰਨਤੋੜ ਕੀਤੀ ਹੈ। ਵੈਨਕੂਵਰ ਵਿਚਲੀ ਇਸ ਯਾਦਗਾਰ ਦੀ ਦੋ ਸਾਲਾਂ ਵਿਚ ਤੀਸਰੀ ਵਾਰ ਭੰਨਤੋੜ ਕਰਨ ਦੀ ਘਟਨਾ ਵਾਪਰੀ ਹੈ। ਇਸ ਘਟਨਾ ਨਾਲ ਭਾਰਤੀ ਭਾਈਚਾਰੇ ਵਿਚ ਗੁੱਸੇ ਦੀ ਲਹਿਰ ਪੈਦਾ ਹੋਈ ਹੈ। ਇਹ ਯਾਦਗਾਰ 1914 ਵਿਚ ਕੈਨੇਡਾ ਗਏ 376 ਭਾਰਤੀਆਂ ਨਾਲ ਵਿਤਕਰਾ ਕਰਨ ਦੀ ਯਾਦ ਵਿਚ ਬਣਾਈ ਹੈ। ਇਨ੍ਹਾਂ ਭਾਰਤੀਆਂ ਨੂੰ ਕੈਨੇਡਾ ਤੋਂ ਵਾਪਸ ਜਾਣ ਲਈ ਮਜ਼ਬੂਰ ਕੀਤਾ ਸੀ। ਖਾਲਸਾ ਏਡ ਦੇ ਨੈਸ਼ਨਲ ਡਾਇਰੈਕਟਰ ਜਿੰਦੀ ਸਿੰਘ ਨੇ ਜਾਣਕਾਰੀ ਦਿੱਤੀ ਹੈ।


 

Story You May Like