The Summer News
×
Sunday, 19 May 2024

ਕੋਰੀਆ ਦੀ ਯੂਟਿਬਰ ਲੜਕੀ ਨਾਲ ਦੋ ਲੜਕਿਆਂ ਨੇ ਕੀਤੀ ਛੇੜਛਾੜ, ਮੁੰਬਈ ਪੁਲਿਸ ਨੇ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਕੋਰੀਆ ਦੀ ਯੂਟਿਬਰ ਲੜਕੀ ਮੁੰਬਈ ਘੁਮਣ ਆਈ। ਜਿੱਥੇ ਉਸ ਨਾਲ ਰਾਤ ਵੇਲੇ ਰਾਹ ‘ਤੇ ਦੋ ਲੜਕਿਆਂ ਨੇ  ਛੇੜਛਾੜ ਕਰਦੇ ਹੋਏ ਉਸ ਨੂੰ ਆਪਣੀ ਸਕੂਟਰੀ ‘ਤੇ ਬੈਠਾਉਣ ਦੀ ਕੋਸ਼ਿਸ਼ ਕੀਤੀ। ਜਿਸ ਵੇਲੇ ਉਹਨਾਂ ਲੜਕਿਆਂ ਵੱਲੋਂ ਛੇੜਛਾੜ ਕੀਤੀ ਗਈ ਉਸ ਵੇਲੇ ਲੜਕੀ ਲਾਈਵ ਸਟ੍ਰੀਮਿੰਗ ਕਰ ਰਹੀ ਸੀ ਅਤੇ ਉਸ ਦੇ ਲਾਈਵ ‘ਤੇ ਹਜ਼ਾਰ ਤੋਂ ਵੱਧ ਲੋਕ ਜੁੜੇ ਹੋਏ ਸੀ। ਕੋਰੀਆ ਦੀ ਲੜਕੀ ਨਾਲ ਛੇੜਛਾੜ ਕਰਨ ਵਾਲੇ ਦੋ ਲੜਕਿਆਂ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ।

Story You May Like