The Summer News
×
Sunday, 19 May 2024

ਗਾਜ਼ਾ ਦੇ ਹਸਪਤਾਲਾਂ 'ਚ ਇਜ਼ਰਾਈਲੀ ਫੌਜ ਦਾਖ਼ਲ ਹੋਣ 'ਤੇ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਨੂੰ ਆਇਆ ਗੁੱਸਾ, ਦੇਖੋ ਕਿ ਕਿਹਾ..

ਗਾਜ਼ਾ 'ਤੇ ਇਜ਼ਰਾਈਲ ਦੇ ਹਮਲੇ ਬਾਰੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਹੈ ਕਿ ਇਜ਼ਰਾਈਲ ਜਿਸ ਤਰ੍ਹਾਂ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਹੈਕਿ ਇਹ ਸਭ 'ਤੌਰਾਹ' ਵਿਚ ਨਹੀਂ ਲਿਖਿਆ ਗਿਆ ਹੈ। ਤੌਰਾਤ ਇਬਰਾਨੀ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਦਾ ਸੰਗ੍ਰਹਿ ਹੈ, ਜੋ ਕਿ ਯਹੂਦੀ ਧਰਮ ਵਿੱਚ ਮੰਨਿਆ ਜਾਂਦਾ ਹੈ। ਯਹੂਦੀਆਂ ਤੋਂ ਇਲਾਵਾ ਇਸ ਪੁਸਤਕ ਨੂੰ ਈਸਾਈ ਵੀ ਮੰਨਦੇ ਹਨ, ਹਾਲਾਂਕਿ ਇਸਲਾਮ ਦੀ ਧਾਰਮਿਕ ਪੁਸਤਕ ਕੁਰਾਨ ਵਿਚ ਤੋਰਾਹ ਦਾ ਜ਼ਿਕਰ ਵੀ ਹੈ।


ਏਰਦੋਗਨ ਨੇ ਕਿਹਾ ਪ੍ਰਾਰਥਨਾਂ 'ਤੇ ਹਮਲੇ ਕੀਤੇ ਗਏ, ਚਰਚਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਹਸਪਤਾਲਾਂ 'ਤੇ ਗੋਲੀਬਾਰੀ, ਬੱਚਿਆਂ ਨੂੰ ਮਾਰਨਾ ਟੌਰਾਤ 'ਚ ਨਹੀਂ ਸਿਖਾਇਆ ਗਿਆ ਹੈ। ਤੁਸੀਂ ਅਜਿਹਾ ਨਹੀਂ ਕਰ ਸਕਦੇ। ਏਰਦੋਗਨ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਇਜ਼ਰਾਇਲੀ ਫੌਜ ਅਲ-ਸ਼ਿਫਾ ਹਸਪਤਾਲ 'ਚ ਦਾਖਲ ਹੋ ਗਈ ਹੈ ਅਤੇ ਹਸਪਤਾਲ 'ਚ ਹਮਾਸ ਦੇ ਮੁੱਖ ਦਫਤਰ ਦਾ ਪਤਾ ਲਗਾਉਣ ਦਾ ਦਾਅਵਾ ਕਰ ਰਹੀ ਹੈ।


ਫਲਸਤੀਨੀ ਸਮਾਚਾਰ ਏਜੰਸੀ ਵਾਫਾ ਨੇ ਦੱਸਿਆ ਕਿ ਦੱਖਣੀ ਗਾਜ਼ਾ ਦੇ ਖਾਨ ਯੂਨਿਸ 'ਚ ਇਮਾਰਤਾਂ 'ਤੇ ਇਜ਼ਰਾਈਲੀ ਫੌਜੀ ਹਮਲਿਆਂ 'ਚ ਰਾਤੋ-ਰਾਤ 26 ਲੋਕ ਮਾਰੇ ਗਏ। ਇਸ ਤੋਂ ਇਲਾਵਾ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਪੱਛਮੀ ਕਿਨਾਰੇ ਵੱਲ ਹਮਲਾ ਕਰਨ ਵਾਲੇ ਕਈ 'ਅੱਤਵਾਦੀਆਂ' ਨੂੰ ਮਾਰ ਦਿੱਤਾ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ ਅਤੇ ਸ਼ਿਨ ਬੇਟ ਸੁਰੱਖਿਆ ਏਜੰਸੀ ਨੇ ਸਾਂਝੇ ਬਿਆਨ 'ਚ ਕਿਹਾ ਕਿ ਪੱਛਮੀ ਕੰਢੇ 'ਚ ਰਾਤ ਭਰ ਦੀ ਕਾਰਵਾਈ 'ਚ ਮਾਰੇ ਗਏ ਕਈ ਅੱਤਵਾਦੀ ਸਾਡੇ ਸੈਨਿਕਾਂ ਅਤੇ ਨਾਗਰਿਕਾਂ 'ਤੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।


ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 7 ਅਕਤੂਬਰ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ਵਿੱਚ 12,000 ਲੋਕ ਮਾਰੇ ਜਾ ਚੁੱਕੇ ਹਨ। ਮਰਨ ਵਾਲਿਆਂ ਵਿੱਚ ਘੱਟੋ-ਘੱਟ 4,700 ਬੱਚੇ ਅਤੇ 3,000 ਔਰਤਾਂ ਸ਼ਾਮਲ ਹਨ। ਹਾਲਾਂਕਿ, ਇਜ਼ਰਾਈਲ ਨੇ ਇਨ੍ਹਾਂ ਅੰਕੜਿਆਂ 'ਤੇ ਸ਼ੱਕ ਪ੍ਰਗਟਾਇਆ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਵਿਚ ਆਮ ਨਾਗਰਿਕਾਂ ਅਤੇ 'ਅੱਤਵਾਦੀਆਂ' ਵਿਚ ਕੋਈ ਫਰਕ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਿੱਚ ਉਹ ਲੋਕ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿੱਚ ਫਿਲਸਤੀਨ ਦੇ ਰਾਕੇਟ ਹਮਲੇ ਕਾਰਨ ਗਾਜ਼ਾ ਦੇ ਨਾਗਰਿਕ ਮਾਰੇ ਗਏ ਸਨ।

Story You May Like