The Summer News
×
Monday, 20 May 2024

ਭਾਖੜਾ ਨਹਿਰ ਗੋਲੇਵਾਲੇ ਹੈਡਾ ਤੋਂ ਮਿਲੀਆਂ ਤਿੰਨ ਲਵਾਰਿਸ ਲਾਸ਼ਾਂ, ਪੁਲਿਸ ਕਰ ਰਹੀ ਹੈ ਜਾਂਚ

ਬਠਿੰਡਾ, 17 ਮਈ : ਸਬ ਡਵੀਜਨ ਤਲਵੰਡੀ ਸਾਬੋ ਦੇ ਹਰਿਆਣਾ ਨਾਲ ਲਗਦੇ ਪਿੰਡ ਗੋਲੇਵਾਲਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ। ਜਦੋਂ ਹੈਡਾ ਵਿੱਚ ਤਿੰਨ ਲਵਾਰਿਸ ਲਾਸ਼ਾਂ ਦੇਖੀਆਂ ਗਈਆਂ। ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਨੇ ਲਾਸਾਂ ਨੂੰ ਸਨਖਾਤ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਹੈ। ਸੀਗੋ ਚੋਕੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਜਾਣਕਾਰੀ ਅਨੁਸਾਰ ਪਿੰਡ ਗੋਲੇਵਾਲਾ ਵਾਸੀਆਂ ਵਲੋਂ ਲਾਂਸਾ ਦੀ ਸੂਚਨਾ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਨੂੰ ਦਿਤੀ ਗਈ ਤਾਂ ਤਰੁੰਤ ਸਹਾਰਾ ਮੁੱਖੀ ਸੰਦੀਪ ਵਰਮਾ ਆਪਣੀ ਟੀਮ ਸਮੇਤ ਘਟਨਾ ਸਥਾਨ ਤੇ ਪੁੱਜੇ। ਉਨ੍ਹਾਂ ਵਲੋਂ ਇਸ ਦੀ ਇਤਲਾਹ ਪੁਲਿਸ ਕਟਰੋਲ ਰੁਮ ਬਠਿੰਡਾ ਨੂੰ ਦਿਤੀ ਗਈ। ਮੋਕੇ ਤੇ ਥਾਣਾ ਤਲਵੰਡੀ ਸਾਬੋ ਤੇ ਅਧੀਨ ਚੋਕੀ ਸੀਂਗੋ ਦੇ ਇੰਚਾਰਜ ਅਜੇਪਾਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤਿੰਨਾ ਲਾਸ਼ਾਂ ਨੂੰ ਪੁਲਿਸ ਪਾਰਟੀ ਦੀ ਮੋਜੂਦਗੀ ਵਿੱਚ ਨਹਿਰ ਦੇ ਹੈਡਾ ਵਿੱਚੋਂ ਬਾਹਰ ਕੱਢਿਆ ਗਿਆ। ਤਿਨਾ ਲਾਸ਼ਾਂ ਨੂੰ ਪੁਲਿਸ ਦੀ ਮੋਜੂਦਗੀ ਵਿੱਚ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਦੀ ਮੋਰਚਰੀ ਵਿੱਚ ਸ਼ਨਾਖਤ ਲਈ 72 ਘੰਟਿਆਂ ਲਈ ਰੱਖਿਆ ਗਿਆ ਹੈ। 

Story You May Like