The Summer News
×
Sunday, 19 May 2024

OLA ਦੇ ਇਸ ਨਵੇਂ ਇਲੈਕਟ੍ਰਿਕ ਸਕੂਟਰ ਨੇ ਮਚਾਈ ਬਜ਼ਾਰ 'ਚ ਧਮਾਲ , ਇਸਦੀ ਦੀ ਲੁੱਕ 'ਤੇ ਫੀਚਰਸ ਦੇਖ ਲੋਕੀ ਰਹਿ ਗਏ ਹੈਰਾਨ

ਚੰਡੀਗੜ੍ਹ : ਦੱਸ ਦੇਈਏ ਕਿ ਓਲਾ ਇਲੈਕਟ੍ਰਿਕ ਨੇ ਆਪਣੇ ਨਵੇਂ ਇਲੈਕਟ੍ਰਿਕ ਸਕੂਟਰ Ola S1 Air ਨੂੰ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ। ਇਸੇ ਦੌਰਾਨ ਦੱਸ ਦਈਏ ਕਿ ਕੰਪਨੀ ਨੇ ਇਸ ਦੇ ਤਿੰਨ ਵੇਰੀਐਂਟ ਲਾਂਚ ਕੀਤੇ ਹਨ। ਜਿਹੜੇ ਕਿ 2kw, 3kw ਅਤੇ 4kw ਬੈਟਰੀ ਸਮਰੱਥਾ 'ਚ ਮੌਜੂਦ ਹਨ। ਸੂਤ੍ਰ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਕੰਪਨੀ ਨੇ ਇਸ ਸਕੂਟਰ ਨੂੰ 84,999 ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਹੈ।


ਜਾਣਕਾਰੀ ਮੁਤਾਬਕ ਸਭ ਤੋਂ ਵੱਧ ਬੈਟਰੀ ਸਮਰੱਥਾ ਵਾਲੇ ਵੇਰੀਐਂਟ ਲਈ ਇਸ ਸਕੂਟਰ ਦੀ ਕੀਮਤ 1,09,999 ਰੁਪਏ ਤੱਕ ਦੱਸੀ ਜਾ ਰਹੀ ਹੈ। ਤਿੰਨਾਂ ਵੇਰੀਐਂਟਸ 'ਚ ਇਹ ਸਕੂਟਰ ਦੀ ਸਭ ਤੋਂ ਜਿਆਦਾ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੇ ਨਾਲ ਹੀ ਕੰਪਨੀ ਨੇ Ola S1 ਨੂੰ 2kw 'ਚ ਪੇਸ਼ ਕੀਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ 99,999 ਰੁਪਏ ਹੈ।ਜਾਣਕਾਰੀ ਅਨੁਸਾਰ ਕੰਪਨੀ ਨੇ ਅੱਜ ਤੋਂ ਇਸ ਸਕੂਟਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੀ ਡਿਲੀਵਰੀ ਮਾਰਚ ਤੋਂ ਹੋਵੇਗੀ।


ਜਾਣੋ ਇਸਦੀ ਰੇਂਜ ਬਾਰੇ :


ਦੱਸ ਦੇਈਏ ਕਿ ਇਸ ਇਲੈਕਟ੍ਰਿਕ ਸਕੂਟਰ Ola S1 Air ਦੀ ਰੇਂਜ ਤਿੰਨੋਂ ਵੇਰੀਐਂਟ 'ਚ ਵੱਖ-ਵੱਖਰੀ ਹੈ। ਜੇਕਰ ਗੱਲ ਬੈਟਰੀ ਸਮਰੱਥਾ ਦੀ ਕਰੀਏ ਤਾਂ, 2kw ਵੇਰੀਐਂਟ ਵਾਲਾ ਇਲੈਕਟ੍ਰਿਕ ਸਕੂਟਰ ਸਿੰਗਲ ਚਾਰਜ 'ਚ 85 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਦਾ ਹੈ,ਇਸਦੇ ਨਾਲ ਹੀ 3kw ਸਕੂਟਰ ਦੇ ਬੈਟਰੀ ਦੀ ਸਮਰੱਥਾ125 ਕਿਲੋਮੀਟਰ, ਅਤੇ ਨਾਲ ਹੀ 4kw ਬੈਟਰੀ ਸਮਰੱਥਾ ਵਾਲਾ ਵੇਰੀਐਂਟ 165 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਦਾ ਹੈ। ਇਸੇ ਦੌਰਾਨ Ola S1 Air 'ਚ ਮੋਟਰ ਦੀ ਪਾਵਰ 4.5 kw ਤੱਕ ਹੈ। ਜਾਣਕਾਰੀ ਮੁਤਾਬਕ ਤੁਸੀਂ ਇਹਨਾਂ ਆਫਰ ਕੀਤੇ ਸਕੂਟਰਾਂ ਨੂੰ ਸਿਰਫ 999 ਰੁਪਏ ਵਿੱਚ ਰਿਜ਼ਰਵ ਕਰ ਸਕਦੇ ਹੋ।


 (ਮਨਪ੍ਰੀਤ ਰਾਓ)

Story You May Like