The Summer News
×
Sunday, 19 May 2024

ਇੰਝ ਵੀ ਲੁੱਟਦਾ ਹੈ ‘ਰੱਬ’

ਆਮ ਲੋਕਾਂ ਵਿੱਚ ਇਕ ਧਾਰਨਾ ਹੈ ਕਿ ਧਰਤੀ ’ਤੇ ਵੀ ਇੱਕ ‘ਰੱਬ’ ਹੈ, ਉਹ ਹੈ ਡਾਕਟਰ। ਡਾਕਟਰ ਸਰੀਰਿਕ ਤੌਰ ’ਤੇ ਪੀੜਤ ਵਿਅਕਤੀ ਨੂੰ ਦਵਾਈ ਦੇ ਕੇ ਨਵਾਂ ਜੀਵਨ ਦਿੰਦਾ ਹੈ। ਕਹਿੰਦੇ ਨੇ ਜਦੋਂ ਜਦੋਂ ਇਨਸਾਨ ਕੋਈ ਦੁੱਖ ਤਕਲੀਫ਼ ਘੇਰਦੀ ਹੈ ਤਾਂ ੳਹ ਆਪਣੇ ਈਸ਼ਟ ਨੂੰ ਯਾਦ ਕਰਦਾ ਹੈ ਕਿ ਉਹ ਉਸ ਨੂੰ ਇਸ ਤਕਲੀਫ਼ ਵਿੱਚੋਂ ਕੱਢੇ। ਜਦਕਿ ਦੂਜੇ ਪਾਸੇ ਜਦੋਂ ਇਨਸਾਨ ਨੂੰ ਸਰੀਰਿਕ ’ਤੇ ਪੀੜਤ ਹੁੰਦਾ ਹੈ ਤਾਂ ਉਹ ਧਰਤੀ ਦੇ ਇਸ ‘ਰੱਬ’ ਕੋਲ ਜਾ ਕੇ ਫਰਿਆਦ ਕਰਦਾ ਹੈ, ਜੋ ਉਸ ਨੂੰ ਸਰੀਰਿਕ ਦੁੱਖ ਤੋਂ ਨਿਜਾਤ ਦਵਾਉਂਦਾ ਹੈ।


ਹੁਣ ਗੱਲ ਕਰਾਂਗਾ ਆਪਣੀ ਹੱਡ-ਬੀਤੀ ਦੀ, ਕਿ ਕਿਸ ਤਰ੍ਹਾਂ ਇਸ ਰੱਬ ਦੇ ਦੁਆਰੇ ਪਹੁੰਚ ਕੇ ਯਾਨੀ ਹਸਪਤਾਲ ਪਹੁੰਚ ਕੇ ਮੈਂ ਕਿਵੇਂ ਆਪਣੀ ਖੱਲ ਲਹਾਉਂਦਾ ਚਲਾ ਗਿਆ। ਪਹਿਲਾਂ ਤਾਂ ਜਦੋਂ ਮੈਨੂੰ ਇਲਾਜ ਲਈ ਮੇਰੇ ਪਰਿਵਾਰਿਕ ਮੈਂਬਰਾਂ ਨੇ ਅਮਰਜੈਂਸੀ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਧਰਤੀ ਦੇ ਇਸ ਰੱਬ ਦੇ ਦੁਆਰੇ ਤੋਂ ਹੀ ਮੇਰੀ ਲੁੱਟ ਸ਼ੁਰੂ ਹੋ ਗਈ। ਦੁਆਰੇ ’ਤੇ ਹੀ ਡਾਕਟਰ ਦੇ ਸਹਾਇਕ ਨੇ ਐਮਰਜੈਂਸੀ ਫੀਸ ਦੇ ਨਾਮ ’ਤੇ 800 ਰੁਪਏ ਦੀ ਮੰਗ ਕੀਤੀ ਫਿਰ ਜਾ ਕੇ ਡਾਕਟਰ ਨੇ ਮੇਰੀ ਨਬਜ਼ ਫੜਨ ਤੋਂ ਬਾਅਦ ਕਲਮ ਫੜ ਪਰਚੀ ਲਿਖਣੀ ਸ਼ੁਰੂ ਕੀਤੀ ਤਾਂ ਮੈਨੂੰ ਲੈਕੇ ਆਉਣ ਵਾਲਿਆਂ ਨੇ ਆਪਣੀਆਂ ਜੇਬਾਂ ਹੱਥ ਪਾਇਆ ਕਿ ਡਾਕਟਰ ਦੀ ਪਰਚੀ ਕੋਣ ਫੜੇਗਾ।


ਡਾਕਟਰ ਦੀ ਇਸ ਪਰਚੀ ਨੂੰ ਮੇਰੇ ਬੇਟੇ ਤੇ ਭਤੀਜੇ ਨੇ ਫੜ ਕੇ ਡਾਕਟਰ ਵੱਲੋਂ ਲਿਖੀ ਦਵਾਈ ਲੈਣ ਗਿਆ ਦੇ ਪਿੱਛੇ ਹੀ ਡਾਕਟਰ ਦਾ ਉਹੀ ਸਹਾਇਕ ਚਲਾ ਗਿਆ ਤੇ ਹਸਪਤਾਲ ਵਿੱਚ ਵੈਂਟੀਲੇਟਰ, ਆਈਸੀਯੂ ਅਤੇ ਵਾਰਡਾਂ ਦੇ ਫਿਕਸ ਰੇਟਾਂ ਦੀ ਜਾਣਕਾਰੀ ਦੇਣ ਲੱਗਾ। ਜਿਸ ਵਿੱਚ ਵੈਂਟੀਲੇਟਰ ਦਾ ਰੇਟ 20 ਹਜ਼ਾਰ, ਆਂਈਸੀਯੂ ਦਾ 10 ਹਜਾਰ ਤੇ ਵਾਰਡ ਦਾ 3 ਹਜ਼ਾਰ ਪ੍ਰਤੀ ਦਿਨ ਲੱਗੇਗਾ ਤੇ ਤੁਸੀ ਜੇ ਦਾਖਲ ਕਰਵਾਉਣਾ ਹੈ ਤਾਂ 20 ਹਜਾਰ ਰੁਪਏ ਪਹਿਲਾਂ ਜਮ੍ਹਾਂ ਕਰਵਾਉਣੇ ਪੈਣਗੇ। ਅਸੀ ਦਾਖਲ ਤਾਂ ਕਰਾਂਗੇ ਜੇ ਤੁਸੀ 20 ਹਜ਼ਾਰ ਰੁਪਏ ਦੀ ਰਸੀਦ ਲੈ ਕੇ ਆਉਗੇ। ਆਖਰ ਮਰਦਾ ਕੀ ਨੀ ਕਰਦਾ, ਜਮ੍ਹਾਂ ਕਰਵਾਉਣੇ ਪਏ।


ਏਥੇ ਹੀ ਬੱਸ ਨਹੀਂ ਅਸਲ ਲੁੱਟ ਦੀ ਕਹਾਣੀ ਤਾਂ ਹੁਣ ਸ਼ੁਰੂ ਹੁੰਦੀ ਹੈ ਕਿ ਡਾਕਟਰ ਆਪਣੇ ਮਰੀਜ਼ਾਂ ਦੀ ਲੁੱਟ ਕਿਸ ਤਰ੍ਹਾਂ ਕਰਦੇ ਹਨ। ਮੈਨੂੰ ਡਾਕਟਰ ਨੇ ਚੈਕਅੱਪ ਕਰਕੇ ਆਈਸੀਯੂ ਵਿੱਚ ਭੇਜ ਦਿੱਤਾ ਤੇ ਪਰਿਵਾਰ ਵਾਲਿਆਂ ਨੂੰ ਮੇਰੇ ਤੋਂ ਦੂਰ ਕਰਕੇ ਆਪਣੇ ਸਹਾਇਕਾਂ ਦੇ ਹਵਾਲੇ ਕਰ ਦਿੱਤਾ। ਹੁਣ ਪਰਿਵਾਰਿਕ ਮੈਂਬਰ ਸਿਰਫ਼ ਆਈਸੀਯੂ ਦੇ ਅੰਦਰੋਂ ਆਈ ਪਰਚੀ ਲੈਕੇ ਦਵਾਈ ਲਿਆਉਣ ਲਈ ਹੀ ਬਾਹਰ ਇੰਤਜਾਰ ਕਰਦੇ ਰਹੇ ਤੇ ਜੇ ਅੰਦਰ ਜਾਣਾ ਹੋਵੇ ਤਾਂ ਪਹਿਲਾਂ ਡਾਕਟਰ ਤੋਂ ਪੁੱਛੋ ਫਿਰ ਮਿਲਣ ਦਿਆਂਗੇ। ਚਲੋਂ ਇਲਾਜ ਸ਼ੁਰੂ ਹੋ ਗਿਆ। ਦੂਸਰੇ ਦਿਨ ਫਿਰ ਡਾਕਟਰ ਦਾ ਸਹਾਇਕ ਇਕ ਪਰਚੀ ਦਿੰਦਾ ਹੈ ਕਿ 21 ਹਜ਼ਾਰ ਰੁਪਇਆ ਜਮ੍ਹਾਂ ਕਰਵਾ ਦਿਓ।


ਜਦੋਂ ਪੁੱਛਿਆ ਗਿਆ ਕਿ ਤੁਸੀ ਤਾਂ 10 ਹਜਾਰ ਰੁਪਏ ਦਿਨ ਦੇ ਕਹਿੰਦੇ ਸੀ ਫਿਰ 21 ਹਜ਼ਾਰ ਦਾ ਬਿੱਲ ਕਿਵੇਂ ਬਣਿਆ ਤਾਂ ਉਸ ਨੇ ਖੁਲਾਸਾ ਕੀਤਾ ਕੀ ਆਈਸੀਯੂ ਦਾ ਖਰਚਾ ਤਾਂ ਓਹਨਾਂ ਹੀ ਹੈ, ਪਰ ਇਸ ਵਿੱਚ ਡਾਕਟਰ ਨੇ ਦਿਨ ਵਿੱਚ ਦੋ ਵਾਰ ਮਰੀਜ਼ ਨੂੰ ਦੇਖਿਆ ਹੈ ਤੇ ਤੁਹਾਡੇ ਮਰੀਜ਼ ਨੂੰ ਦੋ ਡਾਕਟਰ ਦੇਖਦੇ ਹਨ ਉਹਨਾਂ ਦੀ ਫੀਸ ਇੱਕ ਹਜ਼ਾਰ ਰੁਪਏ ਇਕ ਵਾਰ ਦੇਖਣ ਦੀ ਹੈ, ਇਸ ਲਈ ਚਾਰ ਹਜਾਰ ਉਹਨਾਂ ਦੇ ਹਨ, ਇਸ ਤੋਂ ਇਲਾਵਾ ਆਕਸੀਜਨ, ਬਲੱਡ ਪ੍ਰੈਸ਼ਰ ਚੈਕ ਕਰਨ ਵਾਲੀ ਮਸ਼ੀਨ ਤੋਂ ਇਲਾਵਾ ਜਿੰਨੀ ਵੀ ਮਸ਼ੀਨਰੀ ਲੱਗੀ ਉਸ ਦਾ ਬਿੱਲ ਵੀ ਵਿੱਚ ਜੋੜਿਆ ਗਿਆ ਹੈ।


ਮੇਰੇ ਪਰਿਵਾਰਿਕ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਕਹਿੰਦਾ ਡਾਕਟਰ ਨੂੰ ਮਿਲ ਲਓ, ਇਸ ਮਾਮਲੇ ਵਿੱਚ ਡਾਕਟਰ ਸ਼ਾਹਿਬ ਨੇ ਗੱਲ ਹੀ ਨਹੀਂ ਕੀਤੀ। ਇਸ ਤਰ੍ਹਾਂ ਕੀਤੀ ਜਾਂਦੀ ਹੈ ਧਰਤੀ ਦੇ ਇਸ ਰੱਬ ਵੱਲੋਂ ਲੁੱਟ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਸਰਕਾਰ ਦੀ ਤਰਜ਼ ’ਤੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮਹੁੱਲਾ ਕਲੀਨਿਕ ਖੋਲ੍ਹੇ ਹਨ। ਜਿਸ ਨਾਲ ਛੋਟੀ ਬਿਮਾਰੀ ਵਾਲੇ ਪੀੜਤ ਮਰੀਜ਼ਾਂ ਨੂੰ ਕੁਝ ਰਾਹਤ ਮਿਲੀ ਹੈ, ਪਰ ਜੋ ਅਮਰਜੈਂਸੀ ਦੇ ਮਰੀਜਾਂ ਦੀ ਡਾਕਟਰਾਂ ਵੱਲੋਂ ਕੀਤੀ ਲੁੱਟ ਨੂੰ ਰੋਕਣ ਵਿੱਚ ਸਰਕਾਰ ਅਸਫਲ ਹੈ।


ਹਾਲਾਂਕਿ ਸਰਕਾਰ ਡਾਕਟਰ ਦੀ ਇਸ ਲੁੱਟ ਨੂੰ ਬੰਦ ਕਰਵਾਉਣ ਵਿੱਚ ਅਸਫਲ ਰਹਿਣ ਦਾ ਕੀ ਕਾਰਨ ਇਹ ਸਿਹਤ ਵਿਭਾਗ ਹੀ ਦੱਸ ਸਕਦਾ ਹੈ। ਜਦਕਿ ਇਹ ਪ੍ਰਾਈਵੇਟ ਹਸਪਤਾਲ ਇੱਕ ਪਾਸੇ ਸਰਕਾਰ ਦੇ ਮਾਲੀਏ ਨੂੰ ਚੂਨਾ ਲਗਾ ਰਹੇ ਹਨ ਕਿ ਇਹਨਾਂ ਕੋਲ ਵਸੂਲੀ ਗਈ ਮਨਮਰਜ਼ੀ ਫੀਸ ਦਾ ਕੋਈ ਹਿਸਾਬ ਨਹੀਂ ਹੁੰਦਾ ਤੇ ਨਾ ਕਿ ਹੀ ਮਰੀਜ ਨੂੰ ਛੁੱਟੀ ਮਿਲਣ ਤੱਕ ਵਸੂਲੀ ਗਈ ਫੀਸ ਦਾ ਕੋਈ ਪੱਕਾ ਬਿੱਲ ਦਿੱਤਾ ਜਾਂਦਾ ਹੈ।


ਸਰਬਜੀਤ ਲੁਧਿਆਣਵੀ
9814412483

Story You May Like