The Summer News
×
Monday, 20 May 2024

ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਸਾਰੀ ਘਟਨਾ CCTV 'ਚ ਕੈਦ

ਤਰਨ ਤਾਰਨ : ਪਿਛਲੇ ਕੁਝ ਦਿਨਾਂ ਤੋ ਗੱਡੀ ਵਾਲੇ ਚੋਰ ਗਿਰੋਹ ਵੱਲੋ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਘਟਨਾ ਅੱਜ ਤੜਕਸਾਰ 5 ਵਜੇ ਦੇ ਕਰੀਬ ਕਸਬਾ ਖਡੂਰ ਸਾਹਿਬ ਵਿਖੇ ਮੇਨ ਬਜ਼ਾਰ ਵਿਚ ਤਿੰਨ ਦੁਕਾਨਾਂ ਜਿਨ੍ਹਾਂ ਵਿੱਚ ਦਸ਼ਮੇਸ਼ ਟਰੰਕ ਹਾਊਸ ਐਂਡ ਇਲੈਕਟ੍ਰਾਨਿਕ ,ਬਾਵਾ ਗਾਰਮੈਂਟਸ, ਰੂਪਕ ਗਾਰਮੈਂਟਸ ਸਟੋਰ ਨੂੰ ਇਨ੍ਹਾਂ ਨੇ ਨਿਸ਼ਾਨਾ ਬਣਾਇਆ ਅਤੇ ਦਸਮੇਸ਼ ਟਰੰਕ ਹਾਊਸ ਐਂਡ ਇਲੈਕਟ੍ਰਾਨਿਕ ਦੁਕਾਨ ਦੇ ਗੱਲੇ ਵਿਚ ਪਈ 42 ਹਜ਼ਾਰ ਅਤੇ 50 ਹਜ਼ਾਰ ਅਲਮਾਰੀ ਦੇ ਸ਼ੇਫ ਵਿੱਚੋ ਨਕਦੀ ਅਤੇ 2 ਇੰਡਕਸ਼ਨ ਚੁੱਲ੍ਹੇ,1 ਹੋਮ ਥੀਏਟਰ ਚੋਰੀ ਕਰ ਕੇ ਲੈ ਗਏ ਅਤੇ ਜਾਂਦੇ ਸਮੇਂ ਕੈਮਰੇ ਵੀ ਤੋੜ ਗਏ ਦੁਕਾਨਦਾਰ ਨੇ ਕਿਹਾ ਮੇਰੀ ਦੁਕਾਨ ਤੇ ਪਹਿਲਾ ਵੀ ਚੋਰੀ ਹੋਈ ਸੀ ਉਦੋਂ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ।


ਦੂਜੇ ਦੁਕਾਨਕਾਰਾਂ ਨੇ ਕਿਹਾ ਚੋਰਾਂ ਨੇ ਨਿਸ਼ਾਨਾ ਤਾਂ ਉਨ੍ਹਾਂ ਦੀਆਂ ਦੁਕਾਨਾਂ ਨੂੰ ਬਣਾਇਆ ਪਰ ਚੋਰੀ ਕਰਨ ਵਿਚ ਅਸਫ਼ਲ ਰਹੇ ਪਰ ਦੁਕਾਨਾਂ ਤੇ ਲੱਗੇ ਸੀ ਸੀ ਟੀ ਵੀ ਤੋੜ ਗਏ। ਇਸ ਮੌਕੇ ਉਨ੍ਹਾਂ ਕਿਹਾ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਕਾਰਨ ਇਹ ਘਟਨਾਂਵਾਂ ਵਾਪਰ ਰਹੀਆਂ ਹਨ ਉਨ੍ਹਾਂ ਕਿਹਾ ਪੁਲਿਸ ਨੂੰ ਇਸ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ।


ਇਸ ਮੌਕੇ ਚੌਂਕੀ ਖਡੂਰ ਸਾਹਿਬ ਇੰਚਾਰਜ ਬਲਦੇਵ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੌਜ਼ੂਦ ਨਹੀਂ ਸਨ ਫੋਨ ਤੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਉਨ੍ਹਾਂ ਵੱਲੋਂ ਮੌਕਾ ਦੇਖ ਲਿਆ ਗਿਆ ਹੈ ਮਾਮਲਾ ਦਰਜ ਕਰ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਨਾਲ ਹੀ ਉਨ੍ਹਾਂ ਪਬਲਿਕ ਤੇ ਸਵਾਲ ਚੁੱਕਦੇ ਕਿਹਾ ਇਹ ਘਟਨਾ ਤੜਕਸਾਰ ਵਾਪਰੀ ਹੈ ਪਰ ਰਾਹਗੀਰਾਂ ਵੱਲੋ ਉਕਤ ਵਿਰਕਤੀਆ ਨੂੰ ਕੈਮਰੇ ਭੰਨਦੇ ਦੇਖਿਆਂ ਵੀ ਗਿਆ ਪਰ ਕਿਸੇ ਨੇ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ।


 

Story You May Like