The Summer News
×
Tuesday, 21 May 2024

ਚੋਰਾਂ ਨੇ ਟਿੰਬਰ ਸਟੋਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਪਲਾਈ ਬੋਰਡ ਚੋਰੀ

ਮੋਗਾ, 14 ਮਈ (ਕਸ਼ਿਸ਼ ਸਿੰਗਲਾ) ਸਥਾਨਕ ਅਕਲਸਰ ਰੋਡ 'ਤੇ ਚੋਰਾਂ ਨੇ ਇਕ ਟਿੰਬਰ ਫੈਕਟਰੀ 'ਚੋ ਕਰੀਬ ਪੰਜ ਲੱਖ ਦੀ ਪਲਾਈ ਬੋਰਡ ਅਤੇ ਲੱਕੜ ਦਾ ਕੰਮ ਕਰਨ ਵਾਲੇ ਟੂਲ ਚੋਰੀ ਹੋ ਗਏ। ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਨੇ ਕਿਹਾ ਕਿ ਫੈਕਟਰੀ ਚ, ਲਗੇ CCTV ਕੈਮਰੇ ਫੋਨ ਨਾਲ ਅਟੈਚ ਹਨ। ਜਦੋਂ ਉਨ੍ਹਾਂ ਰਾਤ 1 ਵਜੇ ਫੋਨ ਦੇਖਿਆ ਤਾਂ ਲਗਾ ਕਿ ਸਾਡੀ ਫੈਕਟਰੀ 'ਚ ਚੋਰ ਚੋਰੀ ਕਰ ਰਿਹਾ ਹੈ, ਤਾਂ ਅਸੀਂ ਆਪਣੀ ਗੱਡੀ ਲੈਕੇ ਮੌਕੇ 'ਤੇ ਪਹੁੰਚੇ। ਚੋਰ ਨੂੰ ਫੜਨ ਦੀ ਕੋਸ਼ਿਸ ਕੀਤੀ, ਪਰ ਉਹ ਮੌਕੇ ਤੋਂ ਭੱਜ ਗਿਆ ਹੈ।ਕਰੀਬ ਪੰਜ ਲੱਖ ਦਾ ਸਾਮਾਨ ਅਤੇ ਸਾਰੇ ਸੰਦ ਲੈਕੇ ਚੋਰ ਫਰਾਰ ਹੋ ਗਿਆ ਹੈ।


ਇਸ ਸੰਬੰਧ ਵਿੱਚ ਪੁਲਿਸ ਨੇ ਫੈਕਟਰੀ ਮਾਲਕ ਦੇ ਬਿਆਨਾ 'ਤੇ ਮਾਮਲਾ ਦਰਜ ਕਰਕੇ ਚੋਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Story You May Like