The Summer News
×
Sunday, 19 May 2024

ਵੈਨਕੂਵਰ ਵਿਚਾਰ ਮੰਚ ਨੇ ਕੈਨੇਡਾ ਆਉਂਦੇ ਪੰਜਾਬੀ ਵਿਦਿਆਰਥੀਆਂ ਨੂੰ ਆਪਣੀ ਹਿੱਕ ਨਾਲ ਲਾਉਣ ਦਾ ਕੀਤਾ ਐਲਾਨ

ਚੰਡੀਗੜ੍ਹ : ਵੈਨਕੂਵਰ ਵਿਚਾਰ ਮੰਚ ਨੇ ਕੈਨੇਡਾ ਆਉਂਦੇ ਪੰਜਾਬੀ ਵਿਦਿਆਰਥੀਆਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਵੈਨਕੂਵਰ ਵਿਚਾਰ ਮੰਚ ਵੱਲੋਂ The Summer News ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਨਾਲ ਰੁਬਰੂ ਕੀਤੀ ਹੈ। ਪ੍ਰਮੁੱਖ ਗਾਇਕ ਤੇ ਸੰਗੀਤਕਾਰ ਕੈਸ ਜਗਰਾਓਂ ਵੀ ਸਰੋਤਿਆਂ ਦੇ ਰੁਬਰੂ ਹੋਏ। ਇਸ ਮੌਕੇ ਤਰਲੋਚਨ ਸਿੰਘ ਨੇ ਮੰਚ ਦੇ ਆਗੂਆਂ ਨੂੰ ਕੈਨੇਡਾ ਆਉਂਦੇ ਪੰਜਾਬੀ ਵਿਦਿਆਰਥੀਆਂ ਨੂੰ ਆਪਣੀ ਹਿੱਕ ਨਾਲ ਲਾ ਕੇ ਮਾਪਿਆਂ ਵਾਂਗ ਉਨ੍ਹਾਂ ਨੂੰ ਅਗਵਾਈ ਦੇਣ ਦੀ ਅਪੀਲ ਕੀਤੀ ਹੈ। ਮੰਚ ਨੇ ਮੌਕੇ ‘ਤੇ ਹੀ ਤਰਲੋਚਨ ਸਿੰਘ ਦੀ ਅਪੀਲ ਪ੍ਰਵਾਨ ਕੀਤੀ।


1-2


ਮੰਚ ਦੇ ਆਗੂਆਂ ਜਰਨੈਲ ਚਿੱਤਰਕਾਰ, ਮੋਹਨ ਗਿੱਲ ਤੇ ਜਰਨੈਲ ਸ਼ੇਖਾ ਨੇ ਪੰਜਾਬੀ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਚਲਾਉਣ ਦਾ ਮੌਕੇ ‘ਤੇ ਹੀ ਐਲਾਨ ਕੀਤਾ। ਸੰਗੀਤਕਾਰ ਕੈਸ ਜਗਰਾਓਂ ਨੇ ਆਪਣੇ ਸੰਗੀਤਕ ਸਫਰ ਉਪਰ ਚਾਣਨਾ ਪਾਇਆ ਹੈ। ਕੈਸ ਜਗਰਾਓਂ ਨੇ ਇਸ ਮੌਕੇ ਸੰਗੀਤਕ ਸੁਰਾਂ ਵੀ ਛੇੜੀਆਂ ਹਨ। ਮਹਿਫਲ ਵਿਚ ਗਾਇਕ ਸੰਦੀਪ ਗਿੱਲ, ਅੰਗਰੇਜ਼ ਬਰਾੜ, ਬਿੰਦੂ ਮਠਾਰੂ, ਬਲਰਾਜ ਬਾਸੀ, ਹਰਜਿੰਦਰ ਮਠਾਰੂ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਵੱਲੋਂ ਇਹ ਪ੍ਰੋਗਰਾਮ ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ਕੀਤਾ ਗਿਆ ਹੈ।


1-1


1-3

Story You May Like