The Summer News
×
Tuesday, 21 May 2024

ਚੋਰਾ ਨੇ ਇਕੋ ਰਾਤ 'ਚ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਨਕਦੀ ਅਤੇ ਸਮਾਨ ਕੀਤਾ ਚੋਰੀ

ਤਰਨ ਤਾਰਨ : (ਬਲਜੀਤ ਸਿੰਘ) ਸਥਾਨਕ ਸ਼ਹਿਰ ਭਿੱਖੀਵਿੰਡ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆਂ ਹੈ । ਇਕੋ ਰਾਤ 'ਚ ਤਿੰਨ ਚੋਰਾ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਚੋਰ ਦੁਕਾਨਾਂ 'ਚ ਮੋਜੂਦ ਸਮਾਨ ਤੇ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਹਨ । ਦੁਕਾਨ ਵਿੱਚ ਹੋਈ ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਅਸ਼ੋਕ ਕੁਮਾਰ ਪੁੱਤਰ ਹਰੀਓਮ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਕਿ ਸਵੇਰੇ ਤੜਕੇ 3 ਵਜੇ ਦੇ ਕਰੀਬ ਤਿੰਨ ਅਣਪਛਾਤੇ ਚੋਰਾ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜਕੇ ਗੱਲੇ ਵਿੱਚ ਪਈ 30 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਹਨ । ਉਨ੍ਹਾਂ ਦੱਸਿਆ ਕਿ ਬਜ਼ਾਰ ਵਿੱਚ ਪਹਿਰੇਦਾਰੀ ਕਰਦੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਅਤੇ ਦੁਕਾਨ ਅੰਦਰੋਂ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ ਤਾਂ ਜਦ ਉਹ ਦੁਕਾਨ ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਗੱਲੇ ਵਿੱਚ ਮੋਜੂਦ 30 ਹਜ਼ਾਰ ਨਕਦੀ ਗਾਇਬ ਸੀ,ਜਿਸ ਸੰਬੰਧੀ ਉਨ੍ਹਾਂ ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਚੋਰੀ ਸੰਬੰਧੀ ਇੱਕ ਲਿਖਤੀ ਦਰਖਾਸਤ ਵੀ ਦਿੱਤੀ ਹੈ ।


ਇਸੇ ਤਰਾਂ ਹੀ ਮਾੜੀਗੌੜ ਸਿੰਘ ਪੇਚਰਾ ਦੀ ਦੁਕਾਨ ਕਰਕੇ ਜਮਸ਼ੇਰ ਸਿੰਘ ਪੁੱਤਰ ਗਦਾਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਤਾਂ ਸਵੇਰੇ ਜਦ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਚ ਪਏ ਟਾਇਰ ਟਿਊਬਾਂ ਗਾਇਬ ਸਨ ਉਨਾ ਦੱਸਿਆ ਕਿ ਜਦ ਉਨ੍ਹਾਂ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਤਾਂ ਦੇਖਿਆ ਕਿ ਤਿੰਨਾਂ ਚੋਰਾ ਨੇ ਉਨ੍ਹਾਂ ਦੀ ਦੁਕਾਨ ਦਾ ਸਾਰਾ ਸਮਾਨ ਚੋਰੀ ਕੀਤਾ ਹੈ ਜੋ ਕਿ ਕਰੀਬ ਉਸਦਾ 30 ਹਜ਼ਾਰ ਰੁਪਏ ਦਾ ਨੁਕਾਸ ਹੋਇਆ ਹੈ । ਜਮਸ਼ੇਰ ਸਿੰਘ ਨੇ ਪੁਲਸ ਪਾਸੋ ਮੰਗ ਕੀਤੀ ਕਿ ਚੋਰਾ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਨੂੰ ਸਮਾਨ ਵਾਪਿਸ ਦਵਾਇਆ ਜਾਵੇ । ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਸਬ ਇੰਸਪੈਕਟਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਪਰੋਕਤ ਹਾਰਡਵੇਅਰ ਅਤੇ ਪੇਚਰਾ ਦੀ ਦੁਕਾਨ ਤੇ ਹੋਈ ਚੋਰੀ ਦੀ ਸੀ.ਸੀ.ਟੀ.ਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਚੋਰਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰਾ ਨੂੰ ਕਾਬੂ ਕਰ ਲਿਆ ਜਾਵੇਗਾ।

Story You May Like