The Summer News
×
Monday, 20 May 2024

ਗੁਰਦਾਸਪੁਰ 'ਚ ਦੋ ਧਿਰਾਂ ਦੇ ਜ਼ਮੀਨੀ ਝਗ#ੜੇ ਦੌਰਾਨ ਚਲੀ ਗੋ*ਲੀ, ਮਾਮਲਾ ਦਰਜ

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਆਲੇਚੱਕ ਵਿੱਚ 9 ਕਨਾਲਾ 7 ਮਰਲੇ ਦੀ ਜ਼ਮੀਨ ਨੂੰ ਲੈਕੇ ਦੋ ਧਿਰਾਂ ਦਰਮਿਆਨ ਚੱਲ ਰਹੇ ਝੱਗ*ੜੇ ਦੌਰਾਨ ਇਕ ਧਿਰ ਦੀ ਮਹਿਲਾਂ ਵਲੌ ਹਵਾਈ ਫਾਇ*ਰਿੰਗ ਕੀਤੀ ਗਈ ਹੈ ਜਿੱਸ ਤੋ ਬਾਅਦ ਪੁਲੀਸ ਵੱਲੋਂ ਮਹਿਲਾਂ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਹੈ ਉੱਥੇ ਹੀ ਮਹਿਲਾਂ ਨੇ ਪ੍ਰੈਸ ਕਾਨਫਰੰਸ ਕਰਦਿਆ ਆਰੋਪ ਲਗਾਏ ਹਨ ਕਿ ਇਹ ਜ਼ਮੀਨ ਉਸਦੇ ਸਵਰਗੀਏ ਪਤੀ ਕਰਨਲ ਦੇ ਨਾਮ ਸੀ ਜਿਸ ਵਿਚ ਉਹ ਲੰਬੇ ਸਮੇਂ ਤੋਂ ਖੇਤੀ ਕਰ ਰਹੀ ਹੈ ਅਤੇ ਇਸ ਜਮੀਨ ਦਾ ਮਾਣਯੋਗ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਅਤੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਲਿਖਤੀ ਹੁਕਮ ਕੀਤੇ ਹਨ ਕਿ ਜਿੰਨਾ ਚਿਰ ਇੱਸ ਜ਼ਮੀਨ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਜ਼ਮੀਨ ਉੱਪਰ ਉਹ ਖੇਤੀ ਕਰ ਸੱਕਦੇ ਹਨ ਪਰ ਬੀਤੇ ਕੱਲ੍ਹ ਜਦੌ ਉਹ ਜ਼ਮੀਨ ਵਾਹ ਰਹੇ ਸਨ ਤਾਂ ਦੂਜੀ ਧਿਰ ਨੇ ਉਸ ਉਪਰ ਹਮ*ਲਾ ਕਰ ਦਿੱਤਾ ਅਤੇ ਉਹਨਾ ਦੇ ਟ੍ਰੈਕਟਰ ਨੂੰ ਛੱਪੜ ਵਿਚ ਸੁੱਟ ਦਿੱਤਾ ਅਤੇ ਆਪਣੀ ਜਾਣ ਬਚਾਉਣ ਲਈ ਉਨ੍ਹਾਂ ਨੂੰ ਫਾਈ*ਰਿੰਗ ਕਰਨੀ ਪਈ ਦੂਜੀ ਧਿਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਨ੍ਹਾਂ ਨੇ ਖਰੀਦੀ ਹੈ ਜਿਸ ਦੀ ਰਜਿਸਟਰੀ ਇੰਤਕਾਲ ਆਦਿ ਸੱਭ ਹੋ ਚੁੱਕਾ ਹੈ ਅਤੇ ਇਹ ਜ਼ਮੀਨ ਮ੍ਰਿਤ*ਕ ਕਰਨਲ ਦੀਆਂ ਬੇਟੀਆਂ ਕੋਲੋ ਖਰੀਦੀ ਹੈ|

 

ਮਹਿਲਾ ਦੇ ਭਰਾ ਗੁਰਪੇਜ ਸਿੰਘ ਨੇ ਵੀ ਦੱਸਿਆ ਕਿ ਜਦੋਂ ਇਹ ਝਗੜਾ ਹੋਇਆ ਸੀ ਤਾਂ ਉਹ ਡਿਊਟੀ ਤੇ ਸੀ ਘਰ ਵਿਚ ਮੌਜੂਦ ਨਾ ਹੋਣ ਦੇ ਬਾਵਜੂਦ ਓਸ ਉੱਪਰ ਜਾਣ ਬੁੱਝ ਕੇ ਝੂਠਾ ਪਰਚਾ ਦਰਜ ਕੀਤਾ ਗਿਆ ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ|

 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਮੀਨੀ ਵਿਵਾਦ ਨੂੰ ਲੈਕੇ 2 ਧਿਰਾਂ ਦਰਮਿਆਨ ਝਗ*ੜਾ ਹੋਇਆ ਸੀ ਅਤੇ ਇਕ ਧਿਰ ਦੀ ਮਹਿਲਾ ਵੱਲੋਂ ਉੱਥੇ ਫਾਇ#ਰਿੰਗ ਕੀਤੀ ਗਈ ਹੈ ਜਿਸ ਉਪਰ ਮੌਕੇ ਤੇ ਪਹੁੰਚ ਕੇ ਝਗੜੇ ਨੂੰ ਸਮਾਪਤ ਕਰਵਾਇਆ ਗਿਆ ਅੱਤੇ ਮਹਿਲਾਂ ਸਮੇਤ ਉਸਦੇ ਭਰਾਵਾਂ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕੀ ਜੇਕਰ ਉਸਦੇ ਭਰਾ ਉੱਪਰ ਗ਼ਲਤ ਪਰਚਾ ਦਰਜ ਹੋਇਆ ਹੈ ਤਾਂ ਓਸਦੀ ਜਾਂਚ ਕਿਤੀ ਜਾਏਗੀ|

Story You May Like