The Summer News
×
Monday, 13 May 2024

ਹੋਲੀ ਦੇ ਤਿਉਹਾਰ ਨੂੰ ਲੈਕੇ ਦੁਕਾਨਦਾਰਾਂ ਵਲੋਂ ਪੂਰੀ ਤਿਆਰੀ ਬੱਚਿਆਂ ਦੀ ਮੰਗ ਤੇ ਵੱਖ ਵੱਖ ਤਰ੍ਹਾਂ ਦੀਆ ਖਿਲੌਣੇ ਵਾਲਿਆਂ ਪਿਚਕਾਰੀਆਂ -- ਉਥੇ ਹੀ ਗ੍ਰਾਹਕ ਦੀ ਮੰਗ ਤੇ ਵਿਕ ਰਿਹਾ ਹੈ ਹਰਬਲ ਅਤੇ ਬ੍ਰਾਂਡੇਡ ਰੰਗ

ਜਿਵੇ ਕਿ ਹੋਲੀ ਦਾ ਤਿਉਹਾਰ ਰੰਗਾ ਦਾ ਤਿਉਹਾਰ ਹੈ ਅਤੇ ਇਸ ਨੂੰ ਲੈਕੇ ਬਟਾਲਾ ਦੇ ਬਾਜ਼ਾਰਾਂ ਚ ਕਾਫੀ ਰੌਣਕ ਹੈ ਅਤੇ ਦੁਕਾਨਦਾਰਾਂ ਵਲੋਂ ਵੀ ਖਾਸ ਤਿਆਰੀ ਕੀਤੀ ਗਈ ਹੈ ਅਤੇ ਬਟਾਲਾ ਦੇ ਵੱਖ ਵੱਖ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾ ਚਾਈਨਾ ਦੀਆ ਪਿਚਕਾਰੀਆਂ ਅਤੇ ਰੰਗ ਆਉਂਦੇ ਸਨ ਲੇਕਿਨ ਇਸ ਵਾਰ ਭਾਰਤ ਦੀਆ ਹੀ ਬਾਣੀਆਂ ਵੱਖ ਵੱਖ ਤਰ੍ਹਾਂ ਦੀਆ ਪਿਚਕਾਰੀਆਂ ਮਿਲ ਰਹੀਆਂ ਹਨ ਜਿਹਨਾਂ ਚ ਬੱਚਿਆਂ ਲਈ ਖਿਲੌਣੇ ਵਾਲਿਆਂ ਪਿਚਕਾਰੀਆਂ ਹਨ ਅਤੇ ਖਾਸ ਕਰਕੇ ਜੋ ਮਿਟੀ ਵਾਲਾ ਰੰਗ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਸੀ ਦੀ ਵਿਰਕੀ ਨਹੀਂ ਹੈ ਅਤੇ ਉਹਨਾਂ ਵਲੋਂ ਗ੍ਰਾਹਕਾਂ ਦੀ ਮੰਗ ਅਤੇ ਸਿਹਤ ਨੂੰ ਧਿਆਨ ਰੱਖ ਹਰਬਲ ਅਤੇ ਬ੍ਰਾਂਡੇਡ ਰੰਗ ਹੀ ਵੇਚੇ ਜਾ ਰਹੇ ਹਨ | ਉਥੇ ਹੀ ਉਹਨਾਂ ਦੱਸਿਆ ਕਿ ਇਸ ਵਾਰ ਵਰੀਏਟੀ ਚ ਵੀ ਬਹੁਤ ਵਾਧਾ ਹੋਇਆ ਹੈ ਜਿਸ ਚ ਕਲਰ ਬੰਬ ਅਤੇ ਹੋਰਨਾਂ ਸਾਮਾਨ ਹੈ ਜੋ ਗ੍ਰਾਹਕ ਦੀ ਮੰਗ ਤੇ ਲਿਆਂਦਾ ਗਿਆ ਹੈ | 

 

Story You May Like