The Summer News
×
Thursday, 02 May 2024

ਜਗਰਾਓ ਤਹਿਸੀਲ ਕੰਪਲੈਕਸ ਦੇ ਅੱਗੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਲਾਕਾ ਨਿਵਾਸੀ ਪਰੇਸ਼ਾਨ

ਜਗਰਾਓ, 3 ਅਗਸਤ (ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)–ਜਗਰਾਓ ਤਹਿਸੀਲ ਕੰਪਲੈਕਸ ਦੇ ਅੱਗੇ ਜਗਰਾਓ ਲੁਧਿਆਣਾ ਮੋਗਾ ਹਾਈਵੇ ਦੀ ਸਰਵਿਸ ਲੇਨ ਦੀ ਮੁਰੰਮਤ ਨਾ ਹੋਣ ਕਰਕੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਲਾਕਾ ਨਿਵਾਸੀ ਬਹੁਤ ਪਰੇਸ਼ਾਨ ਹਨ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਯਤਨਾਂ ਸਦਕਾ ਇਸ ਸਰਵਿਸ ਲੇਨ ਦੀ ਮੁਰਮੰਤ ਸ਼ੁਰੂ ਹੋ ਗਈ ਹੈ। ਇਸ ਬਾਰੇ ਪੂਰੀ ਗੱਲਬਾਤ ਕਰਦਿਆਂ ਜਗਰਾਓ ਨਗਰ ਕੌਂਸਲ ਦੇ ਕਾਂਗਰਸੀ ਕੌਂਸਲਰਾਂ ਨੇ ਤੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਸਲਾਹਕਾਰਾਂ ਨੇ ਤਹਿਸੀਲ ਕੰਪਲੈਕਸ ਦੇ ਅੱਗੇ ਅੱਗੇ ਖੜੇ ਹੋ ਕੇ ਲੋਕਾਂ ਦੀ ਇਸ ਸਮੱਸਿਆ ਨੂੰ ਸਿਰੇ ਤੋਂ ਜਲਦੀ ਖਤਮ ਕਰਨ ਦਾ ਦਾਅਵਾ ਕੀਤਾ।


ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਨਗਰ ਕੌਂਸਲ ਪ੍ਰਧਾਨ ਵਲੋਂ ਜੋਂ ਟੋਲ ਪਲਾਜ਼ਾ ਤੇ ਜਾ ਕੇ ਟੋਲ ਬੰਦ ਕਰਵਾਇਆ ਗਿਆ ਸੀ,ਉਸ ਨਾਲ ਇਸ ਸਰਵਿਸ ਲੇਨ ਦਾ ਕੋਈ ਸੰਬੰਧ ਨਹੀਂ ਹੈ ਤੇ ਇਸ ਸਰਵਿਸ ਲੇਨ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੁਚੱਕ ਤੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਯਤਨਾਂ ਸਦਕਾ ਹੋ ਰਿਹਾ ਹੈ।ਜਗਰਾਓ ਤਹਿਸੀਲ ਕੰਪਲੈਕਸ ਦੇ ਅੱਗੇ ਜਗਰਾਓ ਲੁਧਿਆਣਾ ਮੋਗਾ ਹਾਈਵੇ ਦੀ ਸਰਵਿਸ ਲੇਨ ਦੀ ਮੁਰੰਮਤ ਨਾ ਹੋਣ ਕਰਕੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਲਾਕਾ ਨਿਵਾਸੀ ਬਹੁਤ ਪਰੇਸ਼ਾਨ ਹਨ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਯਤਨਾਂ ਸਦਕਾ ਇਸ ਸਰਵਿਸ ਲੇਨ ਦੀ ਮੁਰਮੰਤ ਸ਼ੁਰੂ ਹੋ ਗਈ ਹੈ। ਇਸ ਬਾਰੇ ਪੂਰੀ ਗੱਲਬਾਤ ਕਰਦਿਆਂ ਜਗਰਾਓ ਨਗਰ ਕੌਂਸਲ ਦੇ ਕਾਂਗਰਸੀ ਕੌਂਸਲਰਾਂ ਨੇ ਤੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਸਲਾਹਕਾਰਾਂ ਨੇ ਤਹਿਸੀਲ ਕੰਪਲੈਕਸ ਦੇ ਅੱਗੇ ਅੱਗੇ ਖੜੇ ਹੋ ਕੇ ਲੋਕਾਂ ਦੀ ਇਸ ਸਮੱਸਿਆ ਨੂੰ ਸਿਰੇ ਤੋਂ ਜਲਦੀ ਖਤਮ ਕਰਨ ਦਾ ਦਾਅਵਾ ਕੀਤਾ।


ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਨਗਰ ਕੌਂਸਲ ਪ੍ਰਧਾਨ ਵਲੋਂ ਜੋਂ ਟੋਲ ਪਲਾਜ਼ਾ ਤੇ ਜਾ ਕੇ ਟੋਲ ਬੰਦ ਕਰਵਾਇਆ ਗਿਆ ਸੀ,ਉਸ ਨਾਲ ਇਸ ਸਰਵਿਸ ਲੇਨ ਦਾ ਕੋਈ ਸੰਬੰਧ ਨਹੀਂ ਹੈ ਤੇ ਇਸ ਸਰਵਿਸ ਲੇਨ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੁਚੱਕ ਤੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਯਤਨਾਂ ਸਦਕਾ ਹੋ ਰਿਹਾ ਹੈ।


Story You May Like