The Summer News
×
Tuesday, 21 May 2024

ਪੁਲਿਸ ਨੇ ਹੋਟਲ 'ਤੇ ਛਾਪਾ ਮਾਰ ਕੇ 6 ਜੋੜਿਆਂ ਨੂੰ ਕੀਤਾ ਕਾਬੂ, ਮਾਮਲਾ ਦਰਜ

ਮੋਗਾ, 13 ਮਈ  (ਕਸ਼ਿਸ਼ ਸਿੰਗਲਾ) : ਮੋਗਾ ਦੇ ਜੀ.ਟੀ ਰੋਡ 'ਤੇ ਹੋਟਲ ਰੌਕ ਸਟਾਰ ਵਿਖੇ ਛਾਪੇਮਾਰੀ ਕਰਕੇ 6 ਲੜਕੀਆਂ ਅਤੇ 6 ਨੁਜਵਾਨ ਅਤੇ 1 ਮੈਨੇਜਰ ਨੂੰ ਗ੍ਰਿਫਤਾਰ ਕੀਤਾ । ਦੂਜੇ ਪਾਸੇ ਪੁਲੀਸ ਨੇ ਦੇਰ ਰਾਤ ਲੜਕੀਆਂ ਨੂੰ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕਰਕੇ ਉਨ੍ਹਾਂ ਦੇ ਘਰ ਭੇਜ ਦਿੱਤਾ। ਉਸੇ ਹੋਟਲ ਤੋਂ 6 ਗਾਹਕਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਹੋਟਲ ਮੈਨੇਜਰ ਖਿਲਾਫ 11 ਖਿਲਾਫ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਜਦੋਂ ਪੁਲੀਸ ਅਧਿਕਾਰੀਆਂ ਵੱਲੋਂ ਹੋਟਲ ਵਿਚ ਰੇਡ ਕੀਤੀ ਤਾਂ ਹੋਟਲ ਬਾਹਰ ਲੋਕਾਂ ਦਾ ਤਾਂਤਾ ਲੱਗਾ ।


ਪੁਲਿਸ ਅਧਿਕਾਰੀ ਆਤਿਸ਼ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਹੋਟਲ 'ਚ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਜਿੱਥੇ ਵੱਖ-ਵੱਖ ਸ਼ਹਿਰਾਂ ਤੋਂ ਕੁੜੀਆਂ ਆਉਂਦੀਆਂ ਹਨ  ਅਤੇ ਉਹਨਾ ਵਲੋਂ  ਕਾਰਵਾਈ ਕਰਦੇ ਹੋਏ ਹੋਟਲ 'ਤੇ ਛਾਪਾ ਮਾਰਿਆ ਅਤੇ ਉਥੋਂ 6 ਜੋੜੇ ਇਤਰਾਜ਼ਯੋਗ ਹਾਲਤ 'ਚ ਮਿਲੇ।


ਪੁਲਿਸ ਅਧਿਕਾਰੀ ਨੇ ਦੱਸਿਆ ਕੀ ਦੇਹ ਵਪਾਰ ਦਾ ਕੰਮ ਕਰਨ ਵਾਲਿਆਂ ਕੁੜੀਆਂ ਚੋ ਕਾਇਆ ਦੇ ਮਾਪੇ ਨਹੀਂ ਹੈ ਅਤੇ ਕਈਆਂ ਦੇ ਪਤੀ ਨਹੀਂ ਹੈ ਅਤੇ ਦੇਰ ਰਾਤ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ, ਜਦਕਿ 6 ਗਾਹਕਾਂ, 5 ਹੋਟਲ ਮਾਲਕਾਂ ਅਤੇ ਮੈਨੇਜਰ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਿਸ ਨੇ 6 ਗ੍ਰਾਹਕਾਂ ਅਤੇ ਇੱਕ ਹੋਟਲ ਮੈਨੇਜਰ ਨੂੰ ਗ੍ਰਿਫਤਾਰ ਕੀਤਾ  ਅਤੇ ਰਹਿੰਦੇ ਹੋਏ ਦੋਸ਼ੀਆਂ ਲਈ ਛਾਪੇ ਮਾਰੀ ਕੀਤੇ ਜਾ ਰਹੀ ਹੈ ।


ਉਹਨਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਾਕੀ ਹੋਟਲ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ ।

Story You May Like