The Summer News
×
Wednesday, 15 May 2024

ਫਿਰ ਤੋਂ ਵੱਧਣ ਲੱਗੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਤੁਸੀ ਵੀ ਜਾਣੋ ਇਹ ਵੱਡਾ ਅਪਡੇਟ

ਚੰਡੀਗੜ੍ਹ : ਪੰਜਾਬ ਵਿੱਚ ਇਕ ਵਾਰ ਫਿਰ ਤੋਂ ਕੋਰੋਨਾ ਵਧਣਾ ਸ਼ੁਰੂ ਹੋ ਗਿਆ ਹੈ| ਪੰਜਾਬ ਵਿੱਚ ਫਿਰ ਤੋਂ ਲਗਾਤਾਰ ਤੀਜੇ ਦਿਨ 24 ਘੰਟਿਆਂ ਵਿੱਚ 200 ਤੋਂ ਵੀ ਵੱਧ ਕੇਸ ਮਿਲੇ ਹਨ। ਪਿਛਲੇ ਦਿਨੀਂ ਵੀਰਵਾਰ ਨੂੰ ਸੂਬੇ ‘ਚ 210 ਮਰੀਜ਼ ਮਿਲੇ ਹਨ। ਤੁਹਾਨੂੰ ਦਸ ਦਈਏ ਕਿ ਜਲੰਧਰ ਵਿੱਚ ਵੀ ਇੱਕ ਵਿਆਕਤੀ ਦੀ ਕਰੋਨਾ ਨਾਲ ਮੌਤ ਹੋ ਗਈ ਹੈ, ਅਤੇ 42 ਲੋਕਾਂ ਨੂੰ ਲਾਈਫ ਵੇਵਿੰਗ ਸਪੁਰਟ ਵਿੱਚ ਰੱਖਿਆ ਗਿਆਂ ਹੈ। ਇਸੇ ਦੌਰਾਨ ਸੂਬੇ ਵਿੱਚ ਵੀ 1121 ਮਜ਼ੂਦਾ ਕੇਸ ਹਨ ‘ਤੇ ਵੀਰਵਾਰ ਨੂੰ ਵੀ 11,489 ਸੈਂਪਲ ਲੈ ਕੇ 1,267 ਜਾਣਿਆ ਦੀ ਜਾਂਚ ਕੀਤੀ ਗਈ।


ਇਸੇ ਦੌਰਾਨ ਚੰਡੀਗੜ੍ਹ ਨਾਲ ਲਗਦੇ ਮੋਹਾਲੀ ਜ਼ਿਲੇ ਵਿੱਚ ਵੀ ਮਹੌਲ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਪਿਛਲੇ ਦਿਨੀਂ ਹੀ ਇੱਥੇ 65 ਨਵੇਂ ਕੇਸ ਮਿਲੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ 10.33% ਪੋਸੀਟਿਵ ਦਰ ਪਈ ਗਈ ਹੈ। ਸਭ ਤੋਂ ਜ਼ਿਆਦਾ 349 ਮਜ਼ੂਦਾ ਕੇਸ ਇੱਥੇ ਹੀ ਹਨ ‘ਤੇ ਇਸੇ ਦੌਰਾਨ ਦੂਜੇ ਨੰਬਰ ਤੇ ਲੁਧਿਆਣਾ ਜ਼ਿਲ੍ਹਾ ਹੈ, ਜਿੱਥੇ ਕਿ 33 ਮਰੀਜ਼ 1.17% ਪੋਜੀਟਿਵ ਦਰ ਪਈ ਗਈ ਹੈ ‘ਤੇ 199 ਮਜ਼ੂਦਾ ਕੇਸ ਹਨ ।ਬਠਿੰਡਾ ਵਿੱਚ ਵੀ 6.33% ਦੀ ਸਕਾਰਾਤਮਕ ਦਰ ਨਾਲ 20 ਨਵੇਂ ਕੇਸ ਸਾਹਮਣੇ ਅਏ ਹਨ ਅਤੇ ਇਸ ਦੇ ਨਾਲ ਹੀ ਪਟਿਆਲਾ ਵਿੱਚ ਵੀ 4.44% ਦੀ ਦਰ ਨਾਲ 16 ਨਵੇਂ ਮਰੀਜ਼ ਸਕਾਰਾਤਮਕ ਮਿਲੇ ਹਨ।


ਦਸ ਦਈਏ ਕਿ ਅਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ ਵੱਧ ਸਕਦੀ ਹੈ। ਇਸੇ ਨਾਲ ਹੀ ਕਰੋਨਾ ਦੇ ਗੰਭੀਰਤਾ ਕਾਰਨ ਆਈਸੀਯੂ ‘ਤੇ ਮਰੀਜ਼ਾ ਦੀ ਗਿਣਤੀ ਵਧਣ ਲੱਗੀ ਹੈ। ਪਿਛਲੇ ਦਿਨੀ ਵੀਰਵਾਰ ਇੱਕ ਮਰੀਜ਼ ਨੂੰ ਵੈਂਟੀਲੇਟਰ ਵਿੱਚ ਰੱਖਿਆ ਗਿਆ ਸੀ ਅਤੇ 31 ਲੋਕਾਂ ਨੂੰ ਆਕਸਜਿਨ ਸਪੋਰਟ ਵਿੱਚ ਰੱਖਿਆ ਗਿਆ ਸੀ।


Story You May Like