The Summer News
×
Monday, 20 May 2024

ਜੰਡਿਆਲਾ ਗੁਰੂ ਵਿਖੇ ਪਿਛਲੇ ਦਿਨੀਂ ਹੋਏ ਕ/ਤਲ ਕੇਸ ਦਾ ਮੁੱਖ ਦੋਸ਼ੀ ਗ੍ਰਿ/ਫ਼ਤਾਰ

ਜੰਡਿਆਲਾ : (ਜਸਪਾਲ ਸ਼ਰਮਾ) ਪਿੱਛਲੇ ਦਿਨੀ  ਜੰਡਿਆਲਾ ਗੁਰੂ ਘਾਹ ਮੰਡੀ ਚੌਂਕ ਵਿਖੇ ਸਬਜ਼ੀ ਵਿਕਰੇਤਾ ਲਸ਼ਮਣ ਦਾਸ ਦੇ ਹੋਏ ਕਤਲ ਵਿਚ ਪੁਲਿਸ ਨੇ 6 ਨੌਜਵਾਨਾਂ ਉਪਰ ਮਾਮਲਾ ਦਰਜ ਕੀਤਾ ਸੀ ਅੱਜ ਜੰਡਿਆਲਾ ਗੁਰੂ ਪੁਲਿਸ ਨੇ ਇਸ ਕਤਲ ਕਾਂਡ ਦੇ ਮੁੱਖ ਦੋਸ਼ੀ ਰੁਮਿਤ ਯਾਦਵ  ਨੂੰ ਗ੍ਰਿਫਤਾਰ ਕੀਤਾ।ਇਸ ਬਾਰੇ ਡੀ ਐਸ ਪੀ ਸੁੱਚਾ ਸਿੰਘ ਅਤੇ ਐਸ ਐਚ ਓ ਮੁੱਖਤਿਆਰ ਸਿੰਘ ਨੇ ਇੱਕ ਪਰੈਸਕਾਨਫਰੰਸ ਦੋਰਾਨ  ਦੱਸਿਆ ਕਿ ਪਿੱਛਲੇ ਦਿਨੀ  ਜੰਡਿਆਲਾ ਗੁਰੂ ਘਾਹ ਮੰਡੀ ਚੌਂਕ ਵਿਖੇ ਸਬਜ਼ੀ ਵਿਕਰੇਤਾ ਲਸ਼ਮਣ ਦਾਸ ਦੇ ਹੋਏ ਕਤਲ ਵਿਚ ਸਾਰੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਹੈ ਓਹਨਾ ਸਭ ਤੋਂ ਪਹਿਲਾਂ ਰੇਕੀ ਕਰਨ ਵਾਲੇ ਚੰਦਨ ਨੂੰ ਗ੍ਰਿਫਤਾਰ ਕੀਤਾ ਸੀ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਉਸ ਤੋਂ ਬਾਅਦ  ਅੱਜ ਰੁਮਿਤ ਯਾਦਵ ਨੂੰ ਇਕ32 ਬੋਰ ਪਿਸਤੌਲ ਅਤੇ 2 ਜਿੰਦਾ ਰੌਂਦ ਸਹਿਤ ਗ੍ਰਿਫਤਾਰ ਕਰ ਲਿਆ ਗਿਆ ਬਾਕੀ  ਹੋਰ ਵੀ ਬਹੁਤ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।

Story You May Like