The Summer News
×
Sunday, 19 May 2024

ਜੇਲ 'ਚ ਬੰਦ ਨਰਗਿਸ ਮੁਹੰਮਦੀ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ, ਈਰਾਨੀ ਸਰਕਾਰ ਨੇ ਉਸ ਨੂੰ 13 ਵਾਰ ਕੀਤਾ ਸੀ ਗ੍ਰਿਫ/ਤਾਰ

ਈਰਾਨ ਦੀਆਂ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਮਨੁੱਖੀ ਅਧਿਕਾਰ ਕਾਰਕੁਨ ਨਰਗਿਸ ਮੁਹੰਮਦੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸਨੇ ਈਰਾਨ 'ਚ ਮਨੁੱਖੀ ਅਧਿਕਾਰਾਂ ਦੇ ਨਾਲ-ਨਾਲ ਸਾਰਿਆਂ ਦੀ ਆਜ਼ਾਦੀ ਲਈ ਇੱਕ ਲੰਬੀ ਲੜਾਈ ਲੜੀ। ਇਸ ਦੇ ਲਈ ਨਰਗਿਸ ਨੂੰ ਸਾਲ 2023 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ।


ਨਰਗਿਸ ਮੁਹੰਮਦੀ ਉਸ ਬਹਾਦਰ ਔਰਤ ਦਾ ਨਾਂ ਹੈ ਜਿਸ ਨੂੰ ਇਰਾਨ ਦੀ ਸਰਕਾਰ ਨੇ 13 ਵਾਰ ਗ੍ਰਿਫਤਾਰ ਕੀਤਾ ਸੀ ਪਰ ਉਸ ਦੇ ਹੌਸਲੇ ਘੱਟ ਨਹੀਂ ਹੋਏ। ਇੰਨਾ ਹੀ ਨਹੀਂ ਨਰਗਿਸ ਨੇ 31 ਸਾਲ ਜੇਲ ਵੀ ਕੱਟੀ । ਉਸ ਨੂੰ 154 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। ਜਦੋਂ ਨਰਗਿਸ ਮੁਹੰਮਦੀ ਨੂੰ ਇਹ ਸਰਵਉੱਚ ਪੁਰਸਕਾਰ ਦਿੱਤਾ ਗਿਆ ਉਦੋਂ ਵੀ ਉਹ ਜੇਲ੍ਹ 'ਚ ਸੀ। ਨੋਬਲ ਪੁਰਸਕਾਰ ਕਮੇਟੀ ਮੁਤਾਬਕ ਨਰਗਿਸ ਮੁਹੰਮਦੀ ਨੂੰ ਆਪਣੇ ਸੰਘਰਸ਼ ਦੀ ਭਾਰੀ ਕੀਮਤ ਚੁਕਾਉਣੀ ਪਈ।


ਫਰੰਟ ਲਾਈਨ ਡਿਫੈਂਡਰਜ਼ ਰਾਈਟਸ ਆਰਗੇਨਾਈਜੇਸ਼ਨ ਮੁਤਾਬਕ ਈਰਾਨੀ ਮਨੁੱਖੀ ਅਧਿਕਾਰ ਕਾਰਕੁਨ ਤਹਿਰਾਨ ਦੀ ਏਵਿਨ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਨਰਗਿਸ ਮੁਹੰਮਦੀ 'ਤੇ ਈਰਾਨੀ ਸ਼ਾਸਨ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਦਾ ਵੀ ਦੋਸ਼ ਹੈ।

Story You May Like