The Summer News
×
Sunday, 19 May 2024

ਇਜ਼ਰਾਈਲ ਹਮਾਸ ਯੁੱ/ਧ ਦਾ ਕਾਰੋਬਾਰ 'ਤੇ ਵੀ ਅਸਰ! ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਇਜ਼ਰਾਈਲ ਵਿੱਚ ਉਤਪਾਦਨ ਪਲਾਂਟ ਕੀਤਾ ਬੰਦ

ਇਜ਼ਰਾਈਲ-ਹਮਾਸ ਜੰਗ ਕਾਰਨ ਜਿੱਥੇ ਦੋਵੇਂ ਦੇਸ਼ ਜਾਨ-ਮਾਲ ਦਾ ਨੁਕਸਾਨ ਕਰ ਰਹੇ ਹਨ ਉੱਥੇ ਹੀ ਦੁਨੀਆ ਦੇ ਕਈ ਦੇਸ਼ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਖ਼ਾਸਕਰ ਉਹ ਜਿਨ੍ਹਾਂ ਦਾ ਕਾਰੋਬਾਰ ਇਜ਼ਰਾਈਲ ਵਿੱਚ ਹੁੰਦਾ ਹੈ। ਸ਼ੇਅਰ ਬਾਜ਼ਾਰ ਦੇ ਮਾਹਿਰਾਂ ਦੀ ਮੰਨੀਏ ਤਾਂ ਮਹਿੰਗਾਈ ਵਧੇਗੀ ਅਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਰਹੇਗਾ। ਮਾਹਿਰਾਂ ਦੀ ਇਹ ਭਵਿੱਖਬਾਣੀ ਸਹੀ ਸਾਬਤ ਹੋਣ ਲੱਗੀ ਹੈ ਅਤੇ ਇਜ਼ਰਾਈਲ-ਹਮਾਸ ਜੰਗ ਦਾ ਅਸਰ ਹੁਣ ਕਾਰੋਬਾਰ 'ਤੇ ਵੀ ਪੈਣ ਲੱਗਾ ਹੈ। ਸ਼ੇਅਰ ਬਾਜ਼ਾਰ ਡੁੱਬ ਰਹੇ ਹਨ ਅਤੇ ਵੱਡੀਆਂ ਕੰਪਨੀਆਂ ਕਾਰੋਬਾਰ ਬੰਦ ਕਰਨ ਲਈ ਮਜਬੂਰ ਹਨ। ਇਹਨਾਂ ਕੰਪਨੀਆਂ ਵਿੱਚ ਇੱਕ ਨਾਮ ਨੇਸਲੇ ਦਾ ਹੈ, ਜੋ ਚਾਕਲੇਟ ਤੋਂ ਲੈ ਕੇ ਹੈਲਥ ਡਰਿੰਕਸ ਅਤੇ ਹੋਰ ਉਤਪਾਦ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਨੇਸਲੇ ਨੇ ਇਜ਼ਰਾਈਲ 'ਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਨੇਸਲੇ ਦੇ ਮੁੱਖ ਕਾਰਜਕਾਰੀ (ਸੀ.ਈ.ਓ.) ਮਾਰਕ ਸਨਾਈਡਰ ਨੇ ਇਸ ਫੈਸਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਵਿੱਚ ਚੱਲ ਰਹੇ ਯੁੱਧ ਦੇ ਦੌਰਾਨ ਸਾਡਾ ਪੂਰਾ ਧਿਆਨ ਆਪਣੇ ਸਹਿਯੋਗੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ 'ਤੇ ਹੈ। ਅਸੀਂ ਜ਼ਰੂਰੀ ਸਾਵਧਾਨੀ ਵਰਤ ਲਈ ਹੈ ਅਤੇ ਇਸ ਸਮੇਂ ਕਾਰੋਬਾਰ ਦੇ ਵਾਧੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।


Nestle-India-scaled


ਤੁਹਾਨੂੰ ਦੱਸ ਦੇਈਏ ਕਿ Nestle ਦਾ ਭਾਰਤ ਵਿੱਚ ਵੀ ਵੱਡਾ ਕਾਰੋਬਾਰ ਹੈ। ਨੇਸਲੇ ਇੰਡੀਆ ਸਵਿਸ ਕੰਪਨੀ ਨੇਸਲੇ ਦੀ ਇੱਕ ਸਹਾਇਕ ਐਫਐਮਸੀਜੀ ਕੰਪਨੀ ਹੈ ਜੋ ਚਾਕਲੇਟ ਅਤੇ ਕਨਫੈਕਸ਼ਨਰੀ ਅਤੇ ਹੋਰ ਉਤਪਾਦਾਂ ਦਾ ਨਿਰਮਾਣ ਕਰਦੀ ਹੈ। ਨੇਸਲੇ ਇੰਡੀਆ ਕੰਪਨੀ ਦਾ ਬਾਜ਼ਾਰ ਪੂੰਜੀਕਰਣ (MCap) 2.30 ਲੱਖ ਕਰੋੜ ਰੁਪਏ ਦੱਸਿਆ ਜਾਂਦਾ ਹੈ। ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜੰਗੀ ਹਾਲਾਤਾਂ ਕਾਰਨ ਨੇਸਲੇ ਇਜ਼ਰਾਈਲ 'ਚ ਸੰਚਾਲਿਤ ਆਪਣੇ ਉਤਪਾਦਨ ਪਲਾਂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਰਿਹਾ ਹੈ।

Story You May Like