The Summer News
×
Sunday, 19 May 2024

ਰਾਏਕੋਟ ਦੇ ਪਿੰਡ ਤਾਜਪੁਰ ਵਿਖੇ ਹਲਕਾ ਵਿਧਾਇਕ ਨੇ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਰਾਏਕੋਟ : ਰਾਏਕੋਟ ਦੇ ਪਿੰਡ ਤਾਜਪੁਰ ਵਿਖੇ ਸਰਕਾਰੀ ਹਾਈ ਸਕੂਲ ’ਚ ਪਾਰਕ ਤੇ ਗਰਾਉਂਡ ਬਣਾਉਣ ਅਤੇ ਪਸ਼ੂ ਹਸਪਤਾਲ ਦੀ ਮੁਰੰਮਤ ਦੇ ਕੰਮ ਦਾ ਅੱਜ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂ ਕੀਤੀ ਲੜੀ ਤਹਿਤ ਅੱਜ ਹਲਕਾ ਰਾਏਕੋਟ ’ਚ ਵਿਕਾਸ ਕਾਰਜਾਂ ਦੀ ਆਰੰਭਤਾ ਪਿੰਡ ਤਾਜਪੁਰ ਤੋਂ ਕੀਤੀ ਗਈ ਹੈ। ਜਿਸ ਤਹਿਤ 9.80 ਰੁਪਏ ਦੀ ਲਾਗਤ ਨਾਲ ਸਰਕਾਰੀ ਹਾਈ ਸਕੂਲ ’ਚ ਗਰਾਉਂਡ ਕਮ ਪਾਰਕ ਅਤੇ ਸੀਐਮ ਫੰਡ ’ਚ 3 ਲੱਖ ਰੁਪਏ ਪਸ਼ੂ ਹਸਪਤਾਲ ਦੀ ਬਿਲਡਿੰਗ ਦੀ ਮੁਰੰਮਤ, ਉਥੇ ਹੀ 1.60 ਰੁਪਏ ਸਰਕਾਰੀ ਹਾਈ ਸਕੂਲ ਤੇ 1.60 ਰੁਪਏ ਹੀ ਪਸ਼ੂ ਹਸਪਤਾਲ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਰਿਚਾਰਜ ਪਿਟ ਬਣਾਉਣ ਲਈ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਹ ਹਲਕਾ ਰਾਏਕੋਟ ਦੀ ਨੁਹਾਰ ਬਦਲਣ ਲਈ ਦ੍ਰਿੜ ਸੰਕਪਲ ਹਨ ਅਤੇ ਵੱਡੇ ਪੱਧਰ ’ਤੇ ਹਲਕੇ ਦੇ ਪਿੰਡਾਂ ਤੇ ਸ਼ਹਿਰ ਦਾ ਵਿਕਾਸ ਕਰਵਾਇਆ ਜਾਵੇਗਾ, ਜਿਸ ਦਾ ਆਗਾਜ਼ ਅੱਜ ਪਿੰਡ ਤਾਜਪੁਰ ਤੋਂ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਅਵਤਾਰ ਸਿੰਘ ਬਾਰਾ, ਸਾਬਕਾ ਸਰਪੰਚ ਬਰਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਸਮੇਤ ਸਕੂਲ ਤੇ ਪਸ਼ੂ ਹਸਪਤਾਲ ਦੇ ਸਟਾਫ਼ ਨੇ ਹਲਕਾ ਵਿਧਾਇਕ ਵੱਲੋਂ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਪਿੰਡ ਦੇ ਵਿਕਾਸ ਲਈ ਇਸੇ ਤਰ੍ਹਾਂ ਭਰਵਾਂ ਸਹਿਯੋਗ ਮਿਲਣ ਦੀ ਆਸ ਪ੍ਰਗਟਾਈ। ਇਸ ਮੌਕੇ ਸਕੂਲ ਵਿਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਜਿਥੇ ਸਕੂਲ ਬੱਚਿਆਂ ਨੇ ਰੰਗਾਰੰਗ ਪ੍ਰੋਰਗਾਮ ਪੇਸ਼ ਕੀਤਾ, ਉਥੇ ਹੀ ਪ੍ਰਬੰਧਕਾਂ ਨੇ ਹਲਕਾ ਵਿਧਾਇਕ ਸਮੇਤ ਆਏ ਮਹਿਮਾਨਾਂ ਨੂੰ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ।


 

Story You May Like