The Summer News
×
Thursday, 16 May 2024

ਰੀਝਾਂ ਤੇ ਚਾਵਾਂ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ, ਮੁਟਿਆਰਾਂ ਨੇ ਝੂਟੀਆਂ ਪੀਘਾਂ ਤੇ ਪਾਏ ਗਿੱਧੇ

ਸੁਲਤਾਨਪੁਰ ਲੋਧੀ ( ਸੁਰਿੰਦਰ ਬੱਬੂ ) : ਪੁਰਾਤਨ ਵਿਰਾਸਤ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਅੱਜ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਅਤੇ ਸਾਵਣ ਦੇ ਮਹਿਨੇ ‘ਚ ਸਾਰੇ ਪਾਸੇ ਤਿਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ, ਇਹ ਮਹੀਨਾ ਪੰਜਾਬ ਦੀਆਂ ਮੁਟਿਆਰਾਂ ਲਈ ਹਾਸੇ ਠੱਠੇ ਅਤੇ ਸਹੇਲੀਆਂ ਦੇ ਮੇਲ ਮਿਲਾਪ ਦਾ ਮਹੀਨਾਂ ਹੁੰਦਾ ਹੈ। ਪੰਜਾਬ ਵਿਚ ਸਾਉਣ ਦੇ ਮਹੀਨੇ ਪਿੰਡਾਂ ਤੇ ਸ਼ਹਿਰਾਂ ਵਿਚ ਅੱਜ ਕੱਲ ਅਕਸਰ ਹੀ ਤੀਆ ਦਾ ਤਿਉਹਾਰ ਔਰਤਾਂ ਮਨਾਉਂਦੀਆਂ ਹਨ। ਇਸੇ ਤਹਿਤ ਅੱਜ ਪਿੰਡ ਪ੍ਰਵੇਜ ਨਗਰ ਵਿਖ਼ੇ ਵੀ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਗਿੱਧਾ ਬੋਲੀਆਂ ਪਾ ਕੇ,ਪੀਂਘਾਂ ਝੂਟ ਕੇ ਤੀਆਂ ਦਾ ਤਿਉਹਾਰ ਮਨਾਇਆ।


ਇਸ ਸਮੇਂ ਵਿਸ਼ੇਸ਼ ਤੋਰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਰਮ ਪਤਨੀ ਡਾ. ਵੀਰਕਮਲ ਨੇ ਰੀਬਨ ਕੱਟ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਆਉਣ ‘ਤੇ ਮੁਟਿਆਰਾਂ ਨੇ ਬੋਲੀਆਂ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਜਿਸ ਵਿੱਚ ਔਰਤਾਂ ਅਤੇ ਲੜਕੀਆਂ ਵੱਲੋਂ ਡੀਜੇ ਡਾਂਸ ‘ਤੇ ਗਿੱਧਾ ਭੰਗੜਾ ਪਾਇਆ ਗਿਆ ਅਤੇ ਕੁੜੀਆਂ ਨੇ ਪੁਰਾਤਨ ਵੇਲੇ ਦੀਆਂ ਕਈ ਚੀਜਾਂ ਜਿਵੇ ਚਰਖਾ ਸੰਦਲੀ,ਮਹਿੰਦੀ, ਲੰਬੀ ਪਰਾਂਦੀ, ਜਿਊਲਰੀ, ਪੰਜਾਬੀ, ਜੁੱਤੀ, ਸੁੰਦਰ ਚੂੜੀਆਂ ਅਤੇ ਗਿੱਧਾ ਅਤੇ ਪੀਂਘਾ ਪਾ ਕੇ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਤੀਜ ਦੇ ਮੁਕਾਬਲੇ ਵਿੱਚ ਲੜਕੀਆਂ ਨੇ ਉਤਸ਼ਾਹ ਨਾਲ ਭਾਗ ਵੀ ਲਿਆ।


ਇਸ ਦੌਰਾਨ ਨਵੀਆਂ ਵਿਆਹੀਆਂ ਔਰਤਾਂ ਅਤੇ ਲੜਕੀਆਂ ਵੱਲੋਂ ਪੁਰਾਣੇ ਰੀਤੀ-ਰਿਵਾਜਾਂ ਨੂੰ ਤਾਜ਼ਾ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਜਿਸ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਪੁਰਾਣੇ ਭਾਂਡੇ, ਚਰਖਾ, ਖੂਹ, ਫੁਲਕਾਰੀ ਆਦਿ ਦਿਖਾਏ ਗਏ।ਕੁੜੀਆਂ ਵੱਲੋਂ ਪੁਰਾਤਨ ਸਮੇਂ ਵਰਗੇ ਪਹਿਰਾਵੇ ‘ਤੇ ਫੁੱਲਾਂ ਦੇ ਗਹਿਣੇ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁਟਿਆਰਾਂ ਵੱਲੋਂ ਪੰਜਾਬੀ ਪਹਿਰਾਵੇ ਪਾ ਕੇ ਖੂਬ ਰੌਣਕ ਲਾਈ ਗਈ।


ਇਸ ਮੌਕੇ ਤੇ ਡੀ.ਸੀ. ਕਪੂਰਥਲਾ ਵਿਸ਼ੇਸ਼ ਸਾਰੰਗਲ ਦੇ ਧਰਮ ਪਤਨੀ ਡਾ.ਵੀਰਕਮਲ ਨੇ ਵਧਾਈ ਦਿੰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਪੂਰੇ ਪੰਜਾਬ ਵਿਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਆਪਣੇ ਪੰਜਾਬ ਦੇ ਵਿੱਚੋ ਲੋਕ ਆਪਣਾ ਪੁਰਾਤਨ ਵਿਰਸਾ ਹੁਣ ਭੁਲਦੇ ਜਾ ਰਹੇ ਹਨ ਅਤੇ ਸਾਨੂੰ ਸਭ ਨੂੰ ਇਸ ਪੁਰਾਣਾ ਪੰਜਾਬੀ ਸੱਭਿਆਚਾਰ ਸਾਂਭ ਕੇ ਰੱਖਣ ਦੀ ਲੋੜ ਹੈ। ਇਹੋ ਜਿਹੇ ਸਮਾਗਮ ਜਰੂਰ ਹੋਣੇ ਚਾਹੀਦੇ ਹਨ, ਜੋ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਬਾਰੇ ਹਮੇਸ਼ਾ ਯਾਦ ਰਹੇ।


ਡਾ. ਵੀਰਕਮਲ ਨੇ ਕਿਹਾ ਕਿ ਸਾਉਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੇਸ਼ੱਕ ਆਧੁਨਿਕਤਾ ਦੇ ਚਲਦਿਆਂ ਲੋਕ ਲੁਪਤ ਹੁੰਦਾ ਜਾ ਰਿਹਾ ਹੈ ਪਰ ਫਿਰ ਵੀ ਕਈ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਆਪਣੇ ਬੱਚਿਆਂ ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦੀ ਅਹਿਮ ਕੜੀ ਤੀਆਂ ਦੇ ਤਿਉਹਾਰ ਨਾਲ ਜੋੜ ਕੇ ਇਸ ਨੂੰ ਮਨਾਉਣ ਦੇ ਕੀਤੇ ਜਾ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਅਜੋਕੇ ਸਮੇਂ ਵਿੱਚ ਜਦੋ ਸਾਡੀ ਨੌਜਵਾਨ ਪੀੜ੍ਹੀ ਪੱਛਮੀਕਰਨ ਦੇ ਪ੍ਰਭਾਵ ਹੇਠ ਆਉਂਦੀ ਜਾ ਰਹੀ ਹੈ ਤਾਂ ਤੀਜ ਵਰਗੇ ਤਿਉਹਾਰਾਂ ਦਾ ਆਯੋਜਨ ਇਕ ਚੰਗਾ ਕਦਮ ਮੰਨਿਆ ਜਾ ਸਕਦਾ ਹੈ।


ਇਸ ਮੌਕੇ ਤੇ ਪ੍ਰਬੰਧਕ ,ਰਮਨਦੀਪ ਕੌਰ,ਮਨਦੀਪ ਕੌਰ ਚੰਦੀ , ਇੰਦਰਜੀਤ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ,ਬਲਜੀਤ ਕੌਰ, ਲਖਵੀਰ ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਸੁਖਜਿੰਦਰ ਕੌਰ, ਰਾਜਵਿੰਦਰ ਕੌਰ, ਰਮਨਦੀਪ ਕੌਰ, ਸੁਪ੍ਰੀਤ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ,ਕੁਲਵਿੰਦਰ ਕੌਰ, ਰਣਜੀਤ ਕੌਰ, ਪਰਮਿੰਦਰ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ,ਅਰਵਿੰਦਰ ਕੌਰ,ਸਚਲੀਨ ਕੌਰ,ਮਹਿਕਪ੍ਰੀਤ ਕੌਰ,ਆਦਿ ।


 


Story You May Like