The Summer News
×
Friday, 10 May 2024

ਸ਼ਹੀਦ ਹੋਏ ਫ਼ੌਜੀ ਨੌਜਵਾਨ ਦੀ ਮ੍ਰਿ@ ਤਕ ਦੇਹ ਪੰਜ ਤੱਤਾਂ ‘ਚੋਂ ਵਿਲੀਨ, ਪਰਿਵਾਰ ਅਤੇ ਸਰਕਾਰ ਵਲੋਂ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਂਟ

ਮਾਨਸਾ, 10 ਜੂਨ : ਭਾਰਤੀ ਫੌਜ ਦੇ ਵਿਚ ਤੈਨਾਤ ਮਾਨਸਾ ਜਿਲ੍ਹੇ ਦੇ ਨੌਜਵਾਨ ਦੀ ਡਿਊਟੀ ਦੌਰਾਨ ਆਉਣ ਦੇ ਕਾਰਨ ਮੌ@ ਤ ਹੋ ਗਈ। ਮ੍ਰਿ@ ਤਕ ਜਵਾਨ ਦੀ ਦੇ@ ਹ ਨੂੰ ਪਿੰਡ ਵਿਖੇ ਲਿਆਂਦਾ ਗਿਆ, ਜਿੱਥੇ ਪਿੰਡ ਵਾਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਮ੍ਰਿ@ ਤਕ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਫੌਜ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ। ਮ੍ਰਿ@ ਤਕ ਜਵਾਨ ਦੀ ਭੈਣ ਅਤੇ ਪਿਤਾ ਨੇ ਚਿਖਾ ਨੂੰ ਅਗਨੀ ਦਿੱਤੀ।


ਸਾਲ 2019 ਵਿੱਚ ਭਾਰਤੀ ਫੌਜ ਭਰਤੀ ਹੋਏ ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਨੌਜਵਾਨ ਗੁਰਜਿੰਦਰ ਸਿੰਘ ਅਸਾਮ ਵਿਖੇ ਡਿਊਟੀ ਦੌਰਾਨ ਹਾਰਟ ਅਟੈਕ ਆਉਣ ਦੇ ਨਾਲ ਮੌ@ ਤ ਹੋ ਗਈ ਹੈ। ਜਿਸ ਤੋਂ ਬਾਅਦ ਜਵਾਨ ਦੀ ਮ੍ਰਿ@ ਤਕ ਦੇ@ ਹ ਨੂੰ ਭਾਰਤੀ ਫੌਜ ਵਲੋਂ ਪਿੰਡ ਬੁਰਜ ਹਰੀ ਵਿਖੇ ਲਿਆਂਦਾ ਗਿਆ। ਜਿਥੇ ਪਿੰਡ ਵਾਸੀਆਂ ਵੱਲੋਂ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਮ੍ਰਿ@ ਤਕ ਜਵਾਨ ਗੁਰਜਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਅਜੇ ਘਰ ਵਿਚ ਇੱਕ ਭੈਣ ਕੁਆਰੀ ਹੈ। ਇਸ ਦੌਰਾਨ ਮਾਪਿਆਂ ਦਾ ਰੋ-ਰੋ ਬੁਰਾ ਹਾਲ ਸੀ ਭਾਰਤੀ ਫੌਜ ਵੀ ਪਹੁੰਚੀ ਟੁਕੜੀ ਵੱਲੋਂ ਮ੍ਰਿ@ ਤਕ ਜਵਾਨ ਦੀ ਇਹਨੂੰ ਸਲਾਮੀ ਦਿੱਤੀ ਗਈ। ਜਿਸ ਤੋਂ ਬਾਅਦ ਅੰਤਿਮ ਸੰਸਕਾਰ ਦੀ ਰਸਮ ਮਲਕੀਤ ਸਿੰਘ ਅਤੇ ਭੈਣ ਵੱਲੋਂ ਕੀਤੀ ਗਈ। ਫੌਜੀ ਜਵਾਨ ਦੇ ਪ੍ਰਧਾਨ ਮਲਕੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਮਾਣ ਹੈ। ਜਿਸ ਨੇ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਦਿੱਤੀਆਂ ਅਤੇ ਅੱਜ ਫ਼ੌਜ ਦੇ ਵਿੱਚ ਹੀ ਸ਼ਹੀਦ ਹੋ ਗਿਆ । ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲਾਂ ਪੁੱਤਰ ਦੇ ਨਾਲ ਗੱਲ ਹੋਈ ਸੀ ਅਤੇ ਕੁਝ ਦਿਨਾਂ ਤਕ ਛੁੱਟੀ ਆਉਣ ਲਈ ਕਹਿ ਰਿਹਾ ਸੀ।


ਸ਼ਹੀਦ ਨੌਜਵਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਨੇ ਕਿਹਾ ਕਿ ਅੱਜ ਅਫਸੋਸ ਵੀ ਹੈ ਅਤੇ ਗਰਭ ਵੀ ਹੈ ਸਾਡੇ ਨੌਜਵਾਨ ਦੇਸ਼ ਦੀ ਰਾਖੀ ਕਰਦੇ ਸ਼ਹੀਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕੇ ਗੁਰਜਿੰਦਰ ਸਿੰਘ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮਾਤਾ ਪਿਤਾ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਦਾ ਮਾਣ-ਸਨਮਾਨ ਪਰਿਵਾਰ ਨੂੰ ਦਿੱਤਾ ਜਾਵੇਗਾ।

Story You May Like