The Summer News
×
Sunday, 19 May 2024

ਸਾਵਥਾਨ! ਵਾਹਨਾਂ ਪਿੱਛੇ ਬੈਠੇ ਅਣਜਾਣ ਸਵਾਰੀ ਦਾ ਵੀ ਹੁਣ ਕੱਟਿਆ ਜਾਵੇਗਾ ਚਲਾਨ, ਜਾਣੋ ਕੀ ਹੈ ਵਜ੍ਹਾ

ਚੰਡੀਗੜ੍ਹ : ਵਾਹਨ ਚਾਲਕਾਂ ਲਈ ਅਹਿਮ ਖਬਰ ਦਸਣ ਜਾ ਰਹੇ ਹਾਂ,ਕਿ ਅਕਸਰ ਲੋਕ ਰਸਤੇ ਦੇ ਵਿਚਕਾਰ ਕਿਸੇ ਅਣਜਾਣ ਵਿਅਕਤੀ ਨੂੰ ਲਿਫਟ ਦਿੰਦੇ ਹਨ 'ਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਤੁਰੰਤ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ, ਇਸ ਨਾਲ ਤੁਹਾਡਾ ਚਲਾਨ ਵੀ ਕੱਟਿਆ ਜਾ ਸਕਦਾ ਹੈ।


ਦਸ ਦੇਈਏ ਕਿ ਨਿਯਮਾਂ ਅਨੁਸਾਰ ਸਿਰਫ਼ ਕਮਰਸ਼ੀਅਲ (commercial) ਵਾਹਨ ਚਾਲਕ ਹੀ ਕਿਸੇ ਅਣਜਾਣ ਯਾਤਰੀ ਨੂੰ ਆਪਣੀ ਗੱਡੀ ਵਿੱਚ ਬਿਠਾ ਸਕਦੇ ਹਨ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਅਜਿਹੇ ਗੈਰ-ਟਰਾਂਸਪੋਰਟ ਵਾਹਨਾਂ ਰਾਹੀਂ ਬਾਈਕ ਅਤੇ ਕਾਰ ਪੂਲਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ। ਯਾਨੀ ਹੁਣ ਸਫੇਦ ਨੰਬਰ ਪਲੇਟਾਂ ਵਾਲੇ ਵਾਹਨ ਇਸ ਤਰ੍ਹਾਂ ਵਪਾਰਕ ਯਾਤਰੀਆਂ ਨੂੰ ਨਹੀਂ ਬਿਠਾ ਸਕਦੇ।


ਜਾਣੋ ਕੀ ਕਿਹਾ ਗਿਆ ਹੈ ਇਸ ਪ੍ਰਸਤਾਵ 'ਚ :


ਜਾਣਕਾਰੀ ਮੁਤਾਬਕ ਇਕ ਪ੍ਰਸਤਾਵ 'ਚ ਅਦਾਲਤ ਨੂੰਲਿਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਆਪਣੇ ਗੈਰ-ਟਰਾਂਸਪੋਰਟ ਵਾਹਨਾਂ ਨੂੰ ਵਪਾਰਕ ਸਾਧਨਾ ਵਜੋਂ ਵਰਤ ਰਹੇ ਹਨ, ਜਿਸ ਨਾਲ ਯਾਤਰੀਆਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ 'ਚ ਗੈਰ-ਟਰਾਂਸਪੋਰਟ ਸ਼੍ਰੇਣੀ ਦੇ ਵਾਹਨ ਸੜਕਾਂ 'ਤੇ ਮੌਜੂਦ ਹਨ ਅਤੇ ਇਨ੍ਹਾਂ ਵਾਹਨਾਂ ਨੂੰ ਪੈਸੰਜਰ ਪੂਲਿੰਗ(Passenger pooling) ਲਈ ਵਰਤਣ ਕਾਰਨ ਵੈਧ ਪਰਮਿਟ(Valid permit) ਵਾਲੇ ਵਾਹਨਾਂ ਦੀ ਕਮਾਈ ਵੀ ਪ੍ਰਭਾਵਿਤ ਹੁੰਦੀ ਹੈ।


ਜਾਣੋ ਕੀ ਹੁੰਦੀ ਹੈ ਵਾਹਨ ਪੂਲਿੰਗ :


ਦਸ ਦੇਈਏ ਕਿ ਇਸ ਸਮੇਂ ਦੇਸ਼ ਦੇਬਹੁਤ ਸਾਰੇ ਸ਼ਹਿਰਾਂ 'ਚ ਐਪ, ਜਿਵੇਂ ਆਟੋ ਅਤੇ ਕਾਰ ਆਧਾਰਿਤ ਟੈਕਸੀ ਸੇਵਾਵਾਂ ਚੱਲ ਰਹੀਆਂ ਹਨ। ਜਿਸ ਕਾਰਨ ਕਈ ਲੋਕ ਇਨ੍ਹਾਂ ਸੇਵਾਵਾਂ ਵਿੱਚ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੰਦੇ ਹਨ। ਪ੍ਰੰਤੂ ਹੁਣ ਨਵੇਂ ਨਿਯਮਾਂ ਤਹਿਤ ਇਸ ਨੂੰ ਗਲਤ ਮੰਨਿਆ ਜਾਵੇਗਾ। ਇਸੇ ਦੌਰਾਨ 13 ਜਨਵਰੀ ਨੂੰ, ਬੰਬੇ ਹਾਈ ਕੋਰਟ(Bombay High Court) ਨੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ, ਬਾਈਕ-ਟੈਕਸੀ ਐਗਰੀਗੇਟਰ ਰੈਪਿਡੋ(Aggregator Rapido) ਨੂੰ ਲਾਇਸੈਂਸ ਪ੍ਰਾਪਤ ਕੀਤੇ ਬਿਨਾਂ ਰਾਈਡ-ਹੇਲਿੰਗ ਦੇਣ ਲਈ ਮਹਾਰਾਸ਼ਟਰ ਸਰਕਾਰ ਨੂੰ ਅਜਿਹੇ ਵਾਹਨਾਂ ਨੂੰ ਤੁਰੰਤ ਸੇਵਾ ਤੋਂ ਹਟਾਉਣ ਦੇ ਹੁਕਮ ਦਿੱਤੇ ਗਏ ਹਨ।
(ਮਨਪ੍ਰੀਤ ਰਾਓ)

Story You May Like