The Summer News
×
Sunday, 19 May 2024

ਇਕ ਰੈਸਟੋਰੈਂਟ ਵਿਚ ਕੀਤੀ ਪਾਰਟੀ ਦਾ ਬਿੱਲ ਆਇਆ 1.3 ਕਰੋੜ ਰੁਪਏ

ਚੰਡੀਗੜ੍ਹ : ਇਕ ਰੈਸਟੋਰੈਂਟ ਵਿਚ ਕੀਤੀ ਪਾਰਟੀ ਦਾ ਬਿੱਲ 1.3 ਕਰੋੜ ਰੁਪਏ ਆਇਆ। ਇਹ ਪਾਰਟੀ ਆਬੂਧਾਬੀ ਦੇ ਮਸ਼ਹੂਰ ਰੈਸਟੋਰੈਂਟ ‘ ਨਸਰ-ਏਟ-ਰੈਸਟੋਰੈਂਟ’ ਵਿਚ ਹੋਈ।ਇਹ ਰੈਸਟੋਰੈਂਟ ਚਲਾਉਣ ਵਾਲੇ ਸ਼ੈਫ ਨੁਸਰਤ ਗੋਕਸੇ ਉਰਫ ‘ਸਾਲਟ ਬੇ’ ਹਨ। ਇਸ ਮਹਿੰਗੇ ਰੈਸਟੋਰੈਂਟ ਦੀਆਂ ਦੁਨੀਆ ਭਰ ਵਿਚ 22 ਬ੍ਰਾਂਚਾਂ ਹਨ। ਆਬੂਧਾਬੀ ਸਥਿਤ ਰੈਸਟੋਰੈਂਟ ਵਿਚ ਇਕ ਗਰੁੱਪ ਨੇ ਪਾਰਟੀ ਕੀਤੀ ਸੀ । ਗਰੁੱਪ ਦੀ ਪਾਰਟੀ ਦਾ ਬਿੱਲ 1.3 ਕਰੋੜ ਰੁਪਏ ( 6.15 ਲੱਖ ਦਿਰਹਮ) ਆਇਆ ਹੈ। ‘ਸਾਲਟ ਬੇ’ ਨੇ ਇਸ ਬਿੱਲ ਦੀ ਤਸਵੀਰ ਇੰਸਟਾਗ੍ਰਾਮ ‘ਤੇ ਖੁੱਦ ਸ਼ੇਅਰ ਕੀਤੀ ਹੈ। ਇਹ ਮੋਟਾ ਬਿੱਲ ‘ਫਾਰਮੂਲਾ-10’ ਦੇ ਡਰਾਈਵਰਾਂ ਦੀ ਪਾਰਟੀ ਦਾ ਦੱਸਿਆ ਜਾਂਦਾ ਹੈ।

Story You May Like