The Summer News
×
Monday, 20 May 2024

ਇਸ Tourist place ਦਾ ਹੋਇਆ ਬੁਰਾ ਹਾਲ, ਫਸੇ ਘੁੰਮਣ ਗਏ ਲੋਕ!

ਚੰਡੀਗੜ੍ਹ : ਪਿੱਛਲੇ ਕੁਝ ਦਿਨਾਂ ਤੋਂ ਬਾਰਿਸ਼ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਹੈ। ਜਿਸ ਦੇ ਚਲਦਿਆ ਕਈ ਇਲਾਕਿਆਂ 'ਚ ਹੜ੍ਹ ਵੀ ਆ ਗਏ ਹਨ 'ਤੇ ਕੁਝ ਇਲਾਕੇ ਬੰਦ ਕਰ ਦਿੱਤੇ ਸਨ। ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਹੁਣ ਪੰਚਕੂਲਾ ਤੋਂ ਮੋਰਨੀ ਹਿੱਲਜ਼ ਤੱਕ  ਜਾਣ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ  ਪਿੰਡ ਥਾਣਾ ਨੇੜੇ ਸੜਕ ਧਸ ਗਈ ਹੈ। ਮੀਡੀਆ ਸੂਤਰਾਂ ਮੁਤਾਬਕ ਸੜਕ ਧਸਣ ਕਾਰਨ ਕਈ ਸੈਲਾਨੀ ਮੋਰਨੀ ਮਾਰਗ 'ਚ ਫਸੇ ਹੋਏ ਹਨ। ਦਰਅਸਲ ਪੰਚਕੂਲਾ ਤੋਂ ਮੋਰਨੀ ਨੂੰ ਜੋੜਨ ਵਾਲੀ ਮੁੱਖ ਸੜਕ ਟੁੱ.ਟ ਚੁੱਕੀ ਹੈ। ਇਸਦੇ ਨਾਲ ਹੀ ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ। ਇਸੇ ਦੌਰਾਨ ਦੱਸ ਦੇਈਏ ਕਿ ਲੋਕਾਂ ਨੂੰ ਕਈ ਕਿਲੋਮੀਟਰ ਦਾ ਸਫ਼ਰ ਰਾਏਪੁਰਰਾਣੀ ਰੋਡ ਰਾਹੀਂ ਕਰਨਾ ਪੀ ਰਿਹਾ ਹੈ। ਇਸਦੇ ਨਾਲ ਹੀ ਦੱਸ ਦਈਏ ਕਿ ਮੋਰਨੀ ਪੰਚਕੂਲਾ ਰੋਡ ਨੂੰ ਫਿਰ ਤੋਂ ਬਹਾਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

Story You May Like