The Summer News
×
Saturday, 11 May 2024

ਪਿਛਲੇ 6 ਸਾਲਾਂ ਤੋਂ ਹਰ ਸਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਮੇਲੇ ਤੇ ਗੰਨੇ ਦੇ ਰਸ ਦਾ ਲੰਗਰ ਲਗਾਇਆ ਜਾਂਦਾ ਹੈ

ਸ੍ਰੀ ਅਨੰਦਪੁਰ ਸਾਹਿਬ ਦੇ ਮੇਲੇ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ ਔਰ ਸੰਗਤਾਂ ਦੇ ਖਾਣਪੀਣ ਦੇ ਪ੍ਰਬੰਧ ਲਈ ਇਲਾਕਾ ਵਾਸੀਆਂ ਵੱਲੋਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਰਸਤੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਪ੍ਰਸ਼ਾਦੇ ਦੇ ਇੰਤਜ਼ਾਮ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਜੰਡਿਆਲਾ ਗੁਰੂ ਨੇੜੇ ਸ਼ੁਕਰਾਨਾ ਪੈਲੇਸ ਦੇ ਬਾਹਰ ਬਾਬਾ ਨੋਧ ਸਿੰਘ ਜੀ ਦੀ ਸੰਸਥਾ ਵੱਲੋਂ ਗੰਨੇ ਦੇ ਰਸ ਦਾ ਲੰਗਰ ਲਗਾਇਆ ਗਿਆ ਹੈ ਜ਼ੋ 17 ਮਾਰਚ ਤੋਂ ਨਿਰਵਿਘਨ ਚੱਲ ਰਿਹਾ ਹੈ ਅਤੇ 25 ਮਾਰਚ ਤੱਕ ਇਸ ਤਰ੍ਹਾਂ ਹੀ ਚੱਲੇਗਾ।ਬਾਬਾ ਨੋਧ ਸਿੰਘ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਨੋਨਿਹਾਲ ਸਿੰਘ ਨੇ ਦੱਸਿਆ ਕਿ ਉਹ ਇਥੇ ਪਿਛਲੇ ਸਾਲ ਤੋਂ ਗੰਨੇ ਦੇ ਰਸ ਦਾ ਲੰਗਰ ਲਗਾਉਂਦੇ ਆ ਰਹੇ ਹਨ  ਇਸ ਤੋਂ ਪਹਿਲਾਂ ਪ੍ਰਸ਼ਾਦੇ ਦਾ ਲੰਗਰ ਲਗਾਉਂਦੇ ਸਨ। ਇਸ ਮੌਕੇ ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਹੋਇਆਂ ਮੈਸਿਜ ਦਿੱਤਾ ਕਿ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੁਲੜਬਾਜੀ ਨਾ ਕਰਨ ਵਾਹਿਗੁਰੂ ਜੀ ਨਾਮ ਜਪਦੇ ਹੋਏ ਜਾਣ।

Story You May Like