ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਟਿੱਬਾ ਰੋਡ ਵਿਖੇ ਇੱਕ ਰੋਡ ਸ਼ੋ ਲੈਣਗੇ ਹਿੱਸਾ
ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਐੱਸ.ਏ.ਐੱਸ. ਨਗਰ, 22 ਫਰਵਰੀ : ਸਿਵਲ ਸਰਜਨ ਡਾਕਟਰ ਆਦਰਸ਼ਪਾਲ ਕੌਰ,ਸੀਨੀਅਰ ਮੈਡੀਕਲ ਅਫ਼ਸਰ ਡਾ: ਐਚ.ਐਸ.ਚੀਮਾ ਅਤੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ: ਪਰਨੀਤ ਗਰੇਵਾਲ ਦੀ ਅਗਵਾਈ ਵਿੱਚ 35ਵਾਂ ਦੰਦਾਂ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਇਸ ਪੰਦਰਵਾੜੇ ਦੌਰਾਨ ਸਰਕਾਰੀ ਹਾਈ ਸਕੂਲ ਫੇਜ਼-5 ਮੋਹਾਲੀ ਵਿਖੇ ਡਾ.ਹਰਪ੍ਰੀਤ ਕੌਰ ਅਤੇ ਡਾ.ਅਨੁਪ੍ਰੀਤ ਵੱਲੋਂ ਸਕੂਲੀ ਸਿਹਤ ਗਤੀਵਿਧੀਆਂ ਕਰਵਾਈਆਂ ਗਈਆਂ। ਦੰਦਾਂ ਦੀਆਂ ਬਿਮਾਰੀਆਂ ਬਾਰੇ ਭਾਸ਼ਨ ਦਿੱਤਾ ਗਿਆ ਅਤੇ ਸਹੀ ਬਰਸ਼ਿੰਗ ਤਕਨੀਕ ਦਾ ਪ੍ਰਦਰਸ਼ਨ ਕੀਤਾ ਗਿਆ।