सुखपाल खैरा को बयान देना पड़ेगा महंगा, चुनाव में पूर्वांचल समाज सबक सिखाएगा-संदीप मिश्रा
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 12 ਘੰਟਿਆ 'ਚ ਸੁਲਝਾਈ ਅੰਨੇ ਕ.ਤਲ ਦੀ ਗੁੱਥੀ, 2 ਨੂੰ ਕੀਤਾ ਕਾਬੂ
ਸ੍ਰੀ ਮੁਕਤਸਰ ਸਾਹਿਬ : (ਜਸਵਿੰਦਰ ਬੱਬਰ) ਕਲ ਦਰਮਿਆਨੀ ਰਾਤ ਨੂੰ ਕੁਝ ਵਿਅਕਤੀਆਂ ਵੱਲੋਂ ਜਸਵੀਰ ਵਾਸੀ ਪਿੰਡ ਹੁਸਨਰ ਦਾ ਕਤਲ ਕਰ ਦਿੱਤਾ ਜਿਸ ਤੇ ਪੁਲਿਸ ਵੱਲੋਂ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਦੇ ਬਿਆਨਾ ਤੇ ਮੁਕੱਦਮਾ ਥਾਣਾ ਗਿੱਦੜਬਾਹਾ ਬਰਖਿਲਾਫ 2 ਨਾ-ਮਾਲੂਮ ਵਿਅਕਤੀਆ ਤੇ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਦੌਰਾਨੇ ਤਫਤੀਸ਼ ਸੀ.ਸੀ.ਟੀ.ਵੀ ਕੈਮਰਿਆ ਦੀ ਮੱਦਦ ਨਾਲ 12 ਘੰਟਿਆ ਵਿੱਚ ਹੱਲ ਕਰਕੇ ਕਤਲ ਦੇ ਦੋਨੇ ਦੋਸੀ ਗੁਰਜੀਤ ਸਿੰਘ ਵਾਸੀ ਢਾਣੀ ਕੂਕਿਆ ਵਾਲੀ ਫਕਰਸਰ ਅਤੇ ਬਲਜੀਤ ਸਿੰਘ ਉਰਫ ਬੌਬੀ ਵਾਸੀ ਵੱਡੀ ਸੱਥ ਪਿੰਡ ਗਿੱਦੜਬਾਹਾ ਨੂੰ ਕਾਬੂ ਕਰਕੇ ਵਕੂਆ ਮੌਕੇ ਵਰਤਿਆ ਹਥਿਆਰ ਰਾਡ ਲੋਹਾ ਅਤੇ ਇੱਕ ਮੋਟਰਸਾਈਕਲ ਬ੍ਰਾਮਦ ਕਰ ਲਏ ਹਨ। ਮੱਢਲੀ ਤਫਤੀਸ਼ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇੰਨਾ ਨੇ ਇਹ ਵਾਰਦਾਤ ਸਰਾਬ ਦੇ ਨਸ਼ੇ ਵਿੱਚ ਅਚਾਨਕ ਹੋਈ ਬਹਿਸਬਾਜੀ ਕਰਕੇ ਕੀਤੀ ਹੈ। ਦੋਨੋ ਦੋਸੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।