The Summer News
×
Sunday, 12 May 2024

ਵੋਟਰਾਂ ਦੇ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

ਪਠਾਨਕੋਟ, 12 ਅਗਸਤ 2022:- ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਹਰਬੀਰ ਸਿੰਘ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 003 ਪਠਾਨਕੋਟ ਹਲਕੇ ਦੇ ਸਮੂਹ 168 ਪੋਲਿੰਗ ਸਟੇਸ਼ਨਾਂ ਉੱਪਰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ਕਾਲਾ ਰਾਮ ਕਾਂਸਲ ਉਪ ਮੰਡਲ ਮੈਜਿਸਟਰੇਟ ਪਠਾਨਕੋਟ-ਕਮ- ਚੋਣਕਾਰ ਰਜਿਸਟਰੇਸ਼ਨ ਅਫਸਰ ਪਠਾਨਕੋਟ ਨੇ ਕੀਤਾ।


ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਅਪੀਲ ਹੈ ਕਿ ਆਪਣੇ ਪਰਿਵਾਰ ਵਿੱਚ ਸਮੂਚੇ ਵੋਟਰਾਂ ਦੇ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਆਪਣੇ ਪੋਲਿੰਗ ਬੂਥਾਂ ਉੱਪਰ ਜਾ ਕੇ ਮੋਕੇ ਤੇ ਹਾਜਰ ਬੀ.ਐਲ.ਓਜ ਨੂੰ ਅਧਾਰ ਕਾਰਡ ਦੀਆਂ ਫੋਟੋ ਕਾਪੀਆਂ ਦੇ ਕੇ ਲਿੰਕ ਕਰਵਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਵੋਟਰ ਆਪਣੇ ਵੋਟਰ ਕਾਰਡ ਨੂੰ ਐਨ.ਵੀ.ਐਸ.ਪੀ ਤੇ ਆਈ.ਡੀ ਬਣਾ ਕੇ ਵੀ ਅਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ।


ਉਨ੍ਹਾਂ ਦੱਸਿਆ ਕਿ ਵੋਟਰ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਲਿੰਕ ਕਰਨ ਲਈ ਹਰੇਕ ਮਹੀਨੇ ਲਗਾਏ ਜਾਣ ਵਾਲੇ ਵਿਸੇਸ ਕੈਂਪ ਇਸ ਤਰ੍ਹਾਂ ਨਿਰਧਾਰਤ ਮਿਤਿਆਂ ਨੂੰ ਲਗਾਏ ਜਾਣਗੇ ਜਿਸ ਅਨੁਸਾਰ ਅਗਸਤ 2022 ਵਿੱਚ 20 ਅਗਸਤ (ਸ਼ਨੀਵਾਰ) ਅਤੇ 21ਅਗਸਤ (ਐਤਵਾਰ) ਨੂੰ, ਸਤੰਬਰ 2022 ਵਿੱਚ 3 ਸਤੰਬਰ (ਸ਼ਨੀਵਾਰ), 4 ਸਤੰਬਰ (ਐਤਵਾਰ), 17 ਸਤੰਬਰ (ਸ਼ਨੀਵਾਰ) ਅਤੇ 18 ਸਤੰਬਰ (ਐਤਵਾਰ), ਅਕਤੂਬਰ 2022 ਦੋਰਾਨ 01 ਅਕਤੂਬਰ (ਸ਼ਨੀਵਾਰ),02 ਅਕਤੂਬਰ (ਐਤਵਾਰ), 22 ਅਕਤੂਬਰ (ਸ਼ਨੀਵਾਰ) ਅਤੇ 23 ਅਕਤੂਬਰ (ਐਤਵਾਰ), ਨਵੰਬਰ 2022 ਦੋਰਾਨ 05 ਨਵੰਬਰ (ਸ਼ਨੀਵਾਰ) ਅਤੇ 06 ਨਵੰਬਰ (ਐਤਵਾਰ) ਨੂੰ ਲਗਾਏ ਜਾਣਗੇ।


Story You May Like