The Summer News
×
Sunday, 19 May 2024

ਰਿਸ਼ੀ ਸੁਨਕ ਨੇ ਟਰੇਡ ਯੂਨੀਅਨਾਂ ਨਾਲ ਨਜਿੱਠਣ ਲਈ ਬੁਲਾਈ ਫੌਜ

ਚੰਡੀਗੜ੍ਹ : ਰਿਸ਼ੀ ਸੁਨਕ ਨੇ ਟਰੇਡ ਯੂਨੀਅਨਾਂ ਨਾਲ ਨਜਿੱਠਣ ਲਈ ਫੌਜ ਬੁਲਾਈ ਗਈ ਹੈ। ਬ੍ਰਿਟਿਸ਼ ਦੇ PM ਰਿਸ਼ੀ ਸੁਨਕ ਟਰੇਡ ਯੂਨੀਅਨਾਂ ਉਪਰ ਭੜਕੇ ਹਨ। ਸੁਨਕ ਨੇ ਕਿਹਾ ਕ੍ਰਿਸਮਸ ਮੌਕੇ ਯੂਨੀਅਨਾਂ ਵੱਲੋਂ ਹੜਤਾਲ ਦਾ ਸੱਦਾ ਗੈਰ-ਵਾਜਬ ਦਿੱਤਾ ਗਿਆ ਹੈ। ਕ੍ਰਿਸਮਸ ਮੌਕੇ ਹੜਤਾਲ ਕਰਨ ਨਾਲ ਲੱਖਾਂ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ। ਹੜਤਾਲੀਆਂ ਨਾਲ ਨਜਿੱਠਣ ਲਈ 1200 ਫੌਜੀ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ। ਰੇਲਵੇ,ਸਿਹਤ ਅਤੇ ਸੀਮਾ ਸੁਰੱਖਿਆ ਮੁਲਾਜ਼ਮਾਂ ਨੇ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ। ਮੁਲਾਜ਼ਮ ਤਨਖਾਹਾਂ ਵਧਾਉਣ ਦੀ ਮੰਗ ਕਰ ਰਹੇ ਹਨ।

Story You May Like