The Summer News
×
Sunday, 19 May 2024

ਮਾਵਾਂ ਨੂੰ ਗੁਜ਼ਾਰਿਸ਼ : 'ਮਾਵਾਂ ਦਾ ਵੀ ਹੈ ਕੋਈ ਫਰਜ਼!'

ਵਕਤ ਬਦਲਿਆ, ਰੰਗ ਬਦਲ ਗਏ, ਰਿਸ਼ਤਿਆਂ ਦੇ ਵੀ ਢੰਗ ਬਦਲ ਗਏ, ਜ਼ਿੰਦਗੀ ਦਾ ਦਸਤੂਰ ਬਦਲ ਗਿਆ , ਸਭ ਕੁਝ ਹੀ ਹਜ਼ੂਰ ਬਦਲ ਗਿਆ...


ਸੱਚਮੁੱਚ ਬਹੁਤ ਕੁਝ ਬਦਲ ਗਿਆ ਹੈ, ਬਦਲੀ ਹੋਈ ਜੀਵਨ ਸ਼ੈਲੀ ਨੇ ਸਾਨੂੰ ਦਿੱਤਾ ਵੀ ਬਹੁਤ ਕੁਝ ਹੈ ਅਤੇ ਸਾਡੇ ਕੋਲੋਂ ਖੋਹ ਵੀ ਬਹੁਤ ਕੁਝ ਲਿਆ ਹੈ। ਅੱਜ Mother's Day 'ਤੇ ਮੈਨੂੰ ਇਹਨਾਂ ਬਦਲੇ ਹੋਏ ਹਾਲਾਤਾਂ ਦਾ, ਖੁਸ਼ਕ ਹੋਏ ਜਜ਼ਬਾਤਾਂ ਬਾਰੇ ਗੱਲ ਕਰਨ ਦਾ ਖਿਆਲ ਪਤਾ ਹੈ ਕਿਉਂ ਆਇਆ?


ਅਚਨਚੇਤ ਜਦੋਂ ਮਾਂ ਦਿਵਸ ਬਾਰੇ ਜਦੋਂ ਏਧਰੋਂ ਓਧਰੋਂ ਸੁਣਨ ਅਤੇ ਸੋਸ਼ਲ ਮੀਡੀਆ 'ਤੇ ਪੜਣ ਸੁਣਨ ਨੂੰ ਗੱਲਾਂ ਮਿਲੀਆਂ - ਤਾਂ ਮੈਨੂੰ ਪੁਰਾਣੇ ਸਮਿਆਂ 'ਚ, ਨਹੀਂ - ਨਹੀਂ, ਬਸ ਥੋੜ੍ਹੇ ਜਿਹੇ ਸਮਾਂ ਪਹਿਲਾਂ ਤਕ ਵੀ, ਹਰ ਘਰ ਵਿਚ ਅਕਸਰ ਵਰਤੇ ਜਾਂਦੇ ਇਸ ਅਖਾਣ ਦਾ ਆਪ ਮੁਹਾਰੇ ਚੇਤਾ ਆ ਗਿਆ... ਮਾਵਾਂ ਦੇ ਮੂੰਹੋਂ ਅਕਸਰ ਉਦੋਂ ਸੁਣਿਆ ਕਰਦੇ ਸਾਂ ਜਦੋਂ ਮਾਂ ਨੇ ਆਪਣੇ ਪੁੱਤਰ ਜਾਂ ਨੂੰ ਕਿਸੇ ਕਸੂਰ 'ਤੇ ਜਾਂ ਸ਼ਰਾਰਤ ਕਰਨ 'ਤੇ ਕੁਟਾੱਪਾ ਚਾੜਣ , ਕੁੱਟ ਕੁੱਟ ਕੇ ਬੁਰਾ ਹਾਲ ਕਰ ਦੇਣਾ, ਤੇ ਫਿਰ ਪਿਆਰ ਨਾਲ ਬੱਚੇ ਨੂੰ ਬੁੱਕਲ ਵਿਚ ਲੈਕੇ ਕਹਿਣਾ - 'ਅੰਮੜੀ ਲਾਹਵੇ ਚੰਮੜੀ ਤੇ ਫੇਰ ਅੰਮੜੀ ਦੀ ਅੰਮੜੀ'! ਮਾਵਾਂ ਆਪਣੇ ਬੱਚਿਆਂ ਨੂੰ ਸੱਚ, ਇਮਾਨਦਾਰੀ ਅਤੇ ਨੈਤਿਕਤਾ ਦਾ ਪਾਠ ਪੜਾਉਂਦੀਆਂ। ਇਸੇ ਲਈ ਮਾਂ ਨੂੰ ਬੱਚੇ ਦਾ ਪਹਿਲਾ ਅਧਿਆਪਕ ਕਿਹਾ ਜਾਂਦਾ - ਬੱਚੇ ਵੀ ਮਾਂ ਦੀ ਸੂਰਤ ਵਿਚੋੰ ਰੱਬ ਦੀ ਸੂਰਤ ਦੇਖਦੇ, " ਉਸਕੋ ਨਹੀਂ ਦੇਖਾ ਹਮਨੇ ਕਭੀ, ਪਰ ਇਸਕੀ ਜ਼ਰੂਰਤ ਕਿਆ ਹੋਗੀ, ਐ ਮਾਂ ਤੇਰੀ ਸੂਰਤ ਸੇ ਅਲੱਗ ਭਗਵਾਨ ਕੀ ਸੂਰਤ ਕਿਆ ਹੋਗੀ?


ਅੱਜ ਹੈ ਕੀ ਹੈ? ਅੱਜ ਦੇ ਮਾਹੌਲ ਵਿੱਚ ਅਕਸਰ ਵੇਖਿਐ ਕਿ ਮਾਵਾਂ ਹੀ ਬੱਚਿਆਂ ਨੁੰ ਜ਼ਿਆਦਾ ਲਾਡ ਪੁਚਕਾਰ ਕੇ ਵਿਗਾੜ ਰਹੀਆਂ ਹਨ। ਮੈਂ ਇਹ ਨਹੀਂ ਕਹਿੰਦਾ ਕਿ ਲਾਡ ਪਿਆਰ ਕਰਨਾ ਜਾਂ ਜਤਾਉਣਅ ਮਾੜਾ ਹੈ। ਪਰ ਬੱਚਾ ਦੋ ਪੁੱਠੇ-ਸਿੱਧੇ ਪੈਰ ਕੀ ਮਾਰ ਲਾਵੇ, 'ਸਾਡਾ ਬੱਚਾ ਬਹੁਤ ਵਧੀਆ ਡਾਂਸ ਕਰਦਾ ਹੈ', ਬੇਸੁਰੇ ਜਿਹੇ ਦੋ ਬੋਲ ਕਿਸੇ ਗੀਤ ਦੇ ਕੀ ਗਾ ਦੇਵੇ, 'ਵਾਹ ਕਿਤਨਾ ਅੱਛਾ ਗਾਤਾ ਹੈ' - ਪੜਾਈ-ਲਿਖਾਈ ਵਿਚ ਭਾਵੇੰ ਨਲਾਇਕ ਹੀ ਕਿਉਂ ਨਾ ਹੋਵੇ, ਦੂਜਿਆਂ ਸਾਹਮਨੇ ਤਾਰੀਫ ਦੇ ਪੁਲ ਬੰਨੀ ਜਾਣਗੀਆਂ।


ਥੋੜੀ ਜੇਹੀ ਝਰੀਟ ਵੀ ਲੱਗ ਜਾਵੇ 'ਅਲੇ ਅਲੇ ਕਿਅ ਹੂਆ ਮੇਲੇ ਬੱਚੇ ਕੋ' - ਇਹ ਹੱਦ ਤੋਂ ਵੱਧ ਲਾਡ ਪੁਚਕਾਰ ਕਿਤੇਨਾ ਕਿਤੇ ਜਾਂਦਾ ਹੈ। 'ਮਦਰਜ਼ ਡੇ' ਤੇ ਮਾਵਾਂ ਨੂੰ ਬਸ ਇਹੋ ਸੁਨੇਹਾ ਹੈ ਮੇਰਾ ਬੱਚਿਆਂ ਨੂੰ ਚੰਗੇ ਸਦਾਚਾਰੀ ਮਾਰਗ 'ਤੇ ਤੁਰਨ ਤੋਂ ਭਟਕਾ ਰਿਹਾ ਹੈ। ਮਦਰ'ਜ਼ ਡੇ 'ਤੇ ਮਾਵਾਂ ਨੂੰ ਬੱਸ ਇਹੋ ਗੁਜ਼ਾਤਿਸ਼ ਹੈ ਕਿ ਬੱਚਿਆਂ ਨੂੰ ਰੱਜ ਕੇ ਲਾਡ-ਪਿਆਰ ਤਾਂ ਕਰੋ ਪਰ ਲਾਡ-ਪੁਚਕਾਰ ਨਾ ਕਰੋ, ਕਿ ਉਹ ਤੁਹਾਡਾ ਲੋੜੋਂ ਵੱਧ ਲਾਡ-ਪੁਚਕਾਰ ਬੱਚਿਆਂ ਨੂੰ ਵਿਗਾੜ ਦੇਵੇ। ਤੁਸੀਂ ਮਾਵਾਂ ਨੇ ਹੀ ਬੱਚਿਆਂ ਨੂੰ ਮਜ਼ਬੂਤ ਤੇ ਸਾਰਥਕ ਜ਼ਿੰਦਗੀ ਜਿਊਣ ਦੇ ਲਾਇਕ ਬਣਾਉਣਾ ਹੈ, ਸਹੀ ਰਸਤਾ ਦਿਖਾਉਣਾ ਹੈ, ਤਾਂ ਹੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਹੋਵੇਗੀ। ਮਾਂ ਦਿਵਸ ਮੁਬਾਰਕ ਸਾਰੀਆਂ ਹੀ ਪਿਆਰੀਆਂ ਮਾਵਾਂ ਨੂੰ!

Story You May Like