The Summer News
×
Sunday, 16 June 2024

ਰਵਨੀਤ ਬਿੱਟੂ ਦੀ ਪਤਨੀ ਅਨੁਪਮਾ ਰਵਨੀਤ ਬਿੱਟੂ ਨੇ ਵੋਟਰਾਂ ਨੂੰ ਭਾਜਪਾ ਦੇ ਕੰਮਾਂ ਪ੍ਰਤੀ ਕੀਤਾ ਜਾਗਰੂਕ

ਲੁਧਿਆਣਵੀ ਤੀਜੀ ਵਾਰ ਰਵਨੀਤ ਬਿੱਟੂ ਨੂੰ ਸਾਂਸਦ ਬਣਾਉਣਗੇ : ਅਨੁਪਮਾ ਰਵਨੀਤ ਬਿੱਟੂ


ਲੁਧਿਆਣਾ,22 ਮਈ (ਦਲਜੀਤ ਵਿੱਕੀ) : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਧਰਮ ਪਤਨੀ ਅਨੁਪਮਾ ਰਵਨੀਤ ਬਿੱਟੂ ਨੇ ਲੁਧਿਆਣਾ ਦੇ ਵੱਖ-ਵੱਖ ਵਾਰਡਾਂ ‘ਚ ਡੋਰ ਟੂ ਡੋਰ ਪ੍ਰਚਾਰ ਰਾਹੀਂ ਪਤੀ ਰਵਨੀਤ ਬਿੱਟੂ ਲਈ ਵੋਟਾਂ ਮੰਗੀਆਂ। ਸ਼੍ਰੀਮਤੀ ਅਨੁਪਮਾ ਬਿੱਟੂ ਨੇ ਕਿਹਾ ਚੋਣ ਪ੍ਰਚਾਰ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ, ਸਤਿਕਾਰ ਤੇ ਅਸ਼ੀਰਵਾਦ ਦੇ ਅਸੀਂ ਸਦਾ ਰਿਣੀ ਰਹਾਂਗੇ, ਜਿੱਥੇ ਲੁਧਿਆਣਾ ਨੇ ਉਹਨਾ ਦੇ ਪਰਿਵਾਰ ਨੂੰ ਦੋ ਵਾਰ ਲੁਧਿਆਣਾ ਦੀ ਨੁਮਾਇੰਦਗੀ ਕਰਨ ਦਾ ਮਾਨ ਬਖਸ਼ਿਆ ਹੈ, ਉਥੇ ਲੁਧਿਆਣਵੀ ਤੀਜੀ ਵਾਰ ਰਵਨੀਤ ਬਿੱਟੂ ਨੂੰ ਸਾਂਸਦ ਬਣਾਉਣਗੇ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਲੋਕਾਂ ਦਾ ਸਮੱਰਥਨ ਪੀਐੱਮ ਨਰਿੰਦਰ ਮੋਦੀ ਦੇ ਕੀਤੇ ਹੋਏ ਸਮਾਜ ਭਲਾਈ ਦੇ ਕੰਮਾਂ ਦਾ ਨਤੀਜਾ ਹੈ, ਅੱਜ ਲੁਧਿਆਣਾ ਸਮੇਤ ਦੇਸ਼ ਵਾਸੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹਨ ਕਿ ਨਰਿੰਦਰ ਮੋਦੀ ਕਿਸ ਤਰੀਕੇ ਦੇਸ਼ ਨੂੰ ਬੁਲੰਦੀਆਂ ‘ਤੇ ਪੰਹੁਚਾ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਪਿਛਲੀਆਂ ਤੇ ਮੌਜੂਦਾ ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਬਾਕੀ ਰਾਜਾਂ ਨਾਲੋਂ ਪੱਛੜ ਗਿਆ ਹੈ ਪਰ ਭਾਜਪਾ ਇਸ ਗੱਲ ਲੈ ਵਚਨਬੱਧ ਹੈ ਕਿ ਪੰਜਾਬ ਦੇ ਲੋਕਾਂ ਦੁਆਰਾ ਦਿੱਤੇ ਅਸ਼ੀਰਵਾਦ ਸਦਕਾ ਭਾਜਪਾ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰੇਗੀ ਜਿਸ ਦੀ ਸ਼ੁਰੂਆਤ ਇਹਨਾਂ ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਤੋਂ ਹੋਵੇਗੀ।

Story You May Like