The Summer News
×
Sunday, 19 May 2024

ਪੰਜਾਬੀ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਣ ‘ਚ ਹਨ ਮੋਹਰੀ, ਜਾਣੋ ਕਿਉਂ

ਚੰਡੀਗੜ੍ਹ : ਪੰਜਾਬੀ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਿਚ ਮੋਹਰੀ ਹਨ। ਪੰਜਾਬ ਦੀਆਂ ਸੜਕਾਂ ਉਪਰ ਸਵਾ ਚਾਰ ਲੱਖ ਦੇ ਕਰੀਬ ਬੁਲੇਟ ਮੋਟਰਸਾਈਕਲ ਪੁੱਟਦੇ ਹਨ। ਪੰਜਾਬ ਵਿਚ ਰੋਜ਼ਾਨਾ ਔਸਤਨ 100 ਤੋਂ ਵੱਧ ਮੋਟਰਸਾਈਕਲ ਰਜਿਸਟਰਡ ਹੁੰਦੇ ਹਨ। ਇਸ ਵਰ੍ਹੇ ਹੀ ਹੁਣ ਤਕ 10,500 ਦੇ ਕਰੀਬ ਮੋਟਰਸਾਈਕਲ ਰਜਿਸਟਰਡ ਹੋ ਚੁੱਕੇ ਹਨ। ਇਸ ਦੇ ਨਾਲ ਹੀ ਬੁਲੇਟ ਦੇ ਸ਼ੌਕੀਨ ਪੰਜਾਬੀ ਮੋਟਰਸਾਈਕਲ ਖਰੀਦਣ ਵੇਲੇ ਨੋਟਾਂ ਦੀ ਪ੍ਰਵਾਹ ਨਹੀਂ ਕਰਦੇ। ਇਸ ਦੌਰਾਨ ਬੁਲੇਟ ਮੋਟਰਸਾਈਕਲ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਹੈ।


ਭਾਰਤ ਦੀਆਂ ਸੜਕਾਂ ਉਪਰ ਕੁੱਲ੍ਹ 53 ਲੱਖ ਕੋਂ ਵੱਧ ਬੁਲੇਟ ਡੁੱਗ ਡੁੱਗ ਕਰਦੇ ਹਨ।  ਸੂਬਾ ਉਤਰ ਪ੍ਰਦੇਸ਼ ਵਿਚ ਹਨ ਸਭ ਤੋਂ ਵੱਧ ਸਾਢੇ 6 ਲੱਖ ਦੇ ਕਰੀਬ ਬੁਲੇਟ ਮੋਟਰਸਾਈਕਲ ਹਨ।  ਮਹਾਰਾਸ਼ਟਰ ਵਿਚ 5.70 ਲੱਖ, ਦਿੱਲੀ ਵਿਚ 3 ਲੱਖ, ਪੱਛਮੀ ਬੰਗਾਲ ਵਿਚ 2.20 ਲੱਖ ਅਤੇ ਰਾਜਸਥਾਨ ਵਿਚ 1.60 ਲੱਖ ਦੇ ਕਰੀਬ ਮੋਟਰਸਾਈਕਲ ਹਨ।  ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ 25 ਹਜ਼ਾਰ ਦੇ ਕਰੀਬ ਬੁਲੇਟ ਮੋਟਰਸਾਈਕਲ ਰਜਿਸਟਰਡ ਹਨ।


Story You May Like