The Summer News
×
Tuesday, 14 May 2024

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਰੋਪੜ-ਮੋਹਾਲੀ ਦੇ ਮਾਈਨਿੰਗ ਅਫਸਰਾਂ ਨੂੰ ਕੀਤਾ ਸਸਪੈਂਡ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦਾਗੀ ਅਫਸਰਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਰੋਪੜ-ਮੋਹਾਲੀ ਦੇ ਮਾਈਨਿੰਗ ਅਫਸਰ ਵਿਪਿਨ ਨੂੰ ਸਸਪੈਂਡ ਕਰ ਦਿੱਤਾ ਹੈ।ਖਨਨ ਮੰਤਰੀ ਨੇ ਕੱਲ੍ਹ ਹੀ ਰੋਪੜ ਦੀ ਖੇੜਾ ਕਲਮੋਟ ਖਨਨ ਸਾਈਟ ‘ਤੇ ਸਾਰੇ ਕਰੱਸ਼ਰ ਸੀਲ ਕਰਵਾ ਦਿੱਤੇ ਸਨ। ਮਾਈਨਿੰਗ ਅਫਸਰ ਨੂੰ ਸਸਪੈਂਡ ਕਰਕੇ ਚੀਫ ਇੰਜੀਨੀਅਰ ਨਾਲ ਅਟੈਚ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਖਿਲਾਫ ਹੁਣ ਚਾਰਜਸ਼ੀਟ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈਕਿ ਰੇਤ ਖਨਨ ਠੇਕੇਦਾਰਾਂ ਨੂੰ ਸਰਕਾਰ ਨੇ ਗੰਨਮੈਨ ਮੁਹਈਆ ਕਰਵਾਏ ਹੋਏ ਸਨ। ਇੱਕ ਠੇਕੇਦਾਰ ਨਾਲ 3 ਗੰਨਮੈਨ ਹੋਣ ਦਾ ਖੁਲਾਸਾ ਹੋਇਆ ਹੈ। ਇਸ ਦਾ ਪਤਾ ਲੱਗਦਿਆਂ ਹੀ ਸਰਕਾਰ ਨੇ ਤੁਰੰਤ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ। ਇਹੀ ਨਹੀਂ, ਇਨ੍ਹਾਂ ਪੁਲਿਸ ਵਾਲਿਆਂ ਦਾ ਖਰਚ ਵੀ ਪੰਜਾਬ ਸਰਕਾਰ ਚੁੱਕ ਰਹੀ ਸੀ।ਰੇਤ ਠੇਕੇਦਾਰ ਦੀ ਸੁਰੱਖਿਆ ਦੇ ਬਦਲੇ ਮੁਲਾਜ਼ਮਾਂ ਨੂੰ ਸਰਕਾਰੀ ਖਜ਼ਾਨੇ ਤੋਂ ਤਨਖਾਹ ਦਿੱਤੀ ਜਾ ਰਹੀ ਹੈ।


 


 


Story You May Like