The Summer News
×
Monday, 20 May 2024

ਸੁਖਨਾ ਝੀਲ ਕੋਲ ਰਹਿੰਦੇ ਲੋਕਾਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਜਾਣੋ ਕਿਉਂ ਪੁਲਿਸ ਨੇ ਲੋਕਾਂ ਨੂੰ ਆਪਣੇ ਹੀ ਇਲਾਕੇ ‘ਚ ਰਹਿਣ ਦੀ ਕੀਤੀ ਅਪੀਲ

ਚੰਡੀਗੜ੍ਹ : ਹੜ੍ਹ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਦੱਸ ਦਈਏ ਕਿ ਚੰਡੀਗੜ੍ਹ ਇਕ ਵਾਰ ਫਿਰ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਸੁਖਨਾ ਝੀਲ ਦੇ ਗੇਟ ਖੋਲ੍ਹਣੇ ਪਏ। ਇਸ ਦੌਰਾਨ ਸੁਖਨਾ ਦੇ ਨਾਲ ਲੱਗਦੇ ਇਲਾਕਿਆਂ ‘ਚ ਪਾਣੀ ਭਰਣ ਲੱਗ ਗਿਆ ਹੈ, ਪਾਣੀ ਦਾ ਪੱਧਰ ਵਧਣ ਲੱਗ ਗਿਆ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਲੋਕਾਂ ਤੋਂ ਇਹ ਅਪੀਲ ਕੀਤੀ ਹੈ ਕਿ ਉਹ ਇਲਾਕਿਆਂ ਤੋਂ ਬਾਹਰ ਨਾ ਜਾਣ। ਇਸ ਅਨੁਸਾਰ ਪਾਣੀ ਦੇ ਪੱਧਰ ਨੂੰ ਵੱਧਦਾ ਦੇਖ ਕੇ ਚੰਡੀਗੜ੍ਹ ਪੁਲਿਸ ਨੇ ਕੁਝ ਇਲਾਕਿਆਂ ਦੇ ਰਸਤੇ ਜਿਵੇਂ ਕਿ , ਸੀਟੀਯੂ ਵਰਕਸ਼ਾਪ, ਮੱਖਣ ਮਾਜਰਾ, ਸ਼ਾਸਤਰੀ ਨਗਰ,  ਪਿੰਡ ਕਿਸ਼ਨਗੜ੍ਹ ਆਦਿ ਰਸਤੇ ਬੰਦ ਕਰ ਦਿੱਤੇ ਹਨ। ਇਸ ਲਈ ਲੋਕਾਂ ਨੂੰ ਬਾਹਰ ਨਿਕਲਣ ਦੇ ਲਈ ਬਿਲਕੁਲ ਮਨਾ ਕਰ ਦਿੱਤਾ ਹੈ। ਜਦ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘੱਟ ਹੋਵੇਗਾ ਤਾਂ ਹੀ ਰਸਤੇ ਖੋਲੇ ਜਾਣਗੇ ਉਦੋਂ ਤੱਕ ਇਵੇਂ ਹੀ ਰਸਤੇ ਬੰਦ ਰਹਿਣਗੇ।

Story You May Like