The Summer News
×
Sunday, 12 May 2024

ਗੁਰਪੂਰਬ ਦੇ ਸ਼ੁਭ ਦਿਹਾੜੇ ਤੇ ਟਰਾਂਸਪੋਰਟੇਸ਼ਨ ਦੇ ਮਾਲਕ ਨੇ ਆਪਣੇ ਟਰੱਕ ਡਰਾਈਵਰ ਨੂੰ ਦਿੱਤਾ ਢਾਈ ਲੱਖ ਰੁਪਏ ਦਾ ਬੁਲਟ ਮੋਟਰਸਾਈਕਲ

ਮਲੇਰਕੋਟਲਾ : ਟਰੱਕ ਡਰਾਈਵਰ ਨੇ ਆਪਣੀ ਘਰਵਾਲੀ ਨਾਲ ਬੁਲਟ ਤੇ ਜਾਣਾ ਸੀ ਵਿਆਹ ਤੇ ਤੇ ਜਦੋਂ ਆਪਦੇ ਦੋਸਤ ਤੋਂ ਬੁੱਲਟ ਮੰਗਿਆ ਤਾਂ ਉਸਦੀ ਮਾਂ ਨੇ ਤਾਨਾ ਮਾਰਿਆ ਕਿ ਇਨਾ ਮਹਿੰਗਾ ਬੁਲਟ ਇਹਨੂੰ ਨਾ ਦੇ ਤਾਂ ਇਹ ਗੱਲ ਉਸਨੇ ਆਪਣੇ ਮਾਲਕ ਨੂੰ ਦੱਸੀ ਤਾਂ ਮਾਲਕ ਨੇ ਗੁਰਪੂਰਬ ਦੇ ਸ਼ੁਭ ਦਿਹਾੜੇ ਢਾਈ ਲੱਖ ਰੁਪਏ ਦਾ ਬੁਲਟ ਆਪਣੇ ਡਰਾਈਵਰ ਨੂੰ ਦੇ ਕੇ ਇੱਕ ਮਿਸਾਲ ਖੜੀ ਕਰ ਦਿੱਤੀ

 

ਮਲੇਰਕੋਟਲਾ ਦੇ ਪਿੰਡ ਪੂਦਨ ਵਿਖੇ ਇੱਕ ਟਰਾਂਸਪੋਰਟੇਸ਼ਨ ਦੇ ਮਾਲਕ ਨੇ ਇੱਕ ਮਿਸਾਲ ਕਾਇਮ ਕੀਤੀ ਦੱਸ ਦਈਏ ਹਰਜੀਤ ਨਾਮਕ ਵਿਅਕਤੀ ਜੋ ਕਿ ਟਰਾਂਸਪੋਰਟੇਸ਼ਨ ਦਾ ਕੰਮ ਕਰਦੇ ਨੇ ਉਹਨਾਂ ਨੇ ਆਪਣੇ ਡਰਾਈਵਰ ਨੂੰ ਗੁਰਪੁਰਬ ਦੇ ਸ਼ੁਭ ਦਿਹਾੜੇ ਢਾਈ ਲੱਖ ਰੁਪਏ ਦਾ ਬੁਲਟ ਦੇ ਕੇ ਉਸਨੂੰ ਸਰਪਰਾਈਜ ਦਿੱਤਾ ਡਰਾਈਵਰ ਨੇ ਬੁਲਟ ਸਬੰਧੀ ਆਪਣੀ ਹੱਡ ਬੀਤੀ ਦੱਸੀ ਕਿ ਕਿਸ ਤਰ੍ਹਾਂ ਉਸ ਨੂੰ ਬੁਲਟ ਪਿੱਛੇ ਤਾਨੇ ਸੁਣਨੇ ਪਏ ਉਸਨੇ ਆਪਣੇ ਮਾਲਕ ਨੂੰ ਦੱਸਿਆ ਸੀ ਕਿ ਉਸਨੇ ਇੱਕ ਵਾਰੀ ਆਪਣੀ ਘਰਵਾਲੀ ਨਾਲ ਵਿਆਹ ਤੇ ਜਾਣਾ ਸੀ ਤੇ ਵਿਆਹ ਤੇ ਜਾਣ ਵਾਸਤੇ ਉਸਨੇ ਆਪਣੇ ਇੱਕ ਦੋਸਤ ਤੋਂ ਬੁੱਲਟ ਮੰਗਿਆ ਤੇ ਜਦੋਂ ਉਹ ਬੁਲਟ ਲੈਣ ਉਸਦੇ ਘਰ ਗਿਆ ਤਾਂ ਉਸ ਦੋਸਤ ਦੀ ਮਾਂ ਕਹਿੰਦੀ ਕੀ ਇਹ ਬੁਲਟ ਚਲਾਉਣ ਦੇ ਲਾਇਕ ਨਹੀਂ ਹੈਗਾ ਇਨਾ ਮਹਿੰਗਾ ਬੁਲਟ ਇਹਨੂੰ ਨਾ ਦੇ ਨੁਕਸਾਨ ਹੋ ਜਾਊਗਾ ਸੋ ਇਹ ਗੱਲ ਡਰਾਈਵਰ ਬਲਵਿੰਦਰ ਸਿੰਘ ਨੇ ਸੁਣ ਲਈ ਅਤੇ ਨਿਰਾਸ਼ ਹੋ ਕੇ ਉਥੋਂ ਵਾਪਸ ਆ ਗਿਆ ਤੇ ਫਿਰ ਉਹ ਵਿਆਹ ਆਪਣੀ ਘਰਵਾਲੀ ਨਾਲ  ਬੱਸ ਤੇ ਗਿਆ, ਇਹ ਗੱਲ ਸੁਣ ਕੇ ਟਰੱਕ ਡਰਾਈਵਰ ਦੇ ਮਾਲਕ ਦਾ ਖੂਨ ਖੋਲ ਗਿਆ ਅਤੇ ਉਸਨੇ ਆਪਣੇ ਡਰਾਈਵਰ ਨੂੰ ਗੁਰਪੁਰਬ ਦੇ ਸ਼ੁਭ ਦਿਹਾੜੇ ਢਾਈ ਲੱਖ ਰੁਪਏ ਦਾ ਬੁਲਟ ਦੇ ਕੇ ਉਸਦੇ ਦੋਸਤ ਅਤੇ ਉਸਦੀ ਦੋਸਤ ਦੀ ਮਾਂ ਦਾ ਮੂੰਹ ਬੰਦ ਕਰ ਦਿੱਤਾ, ਇਹ ਬੁੱਲਟ ਦਾ ਤੋਹਫਾ ਲੈਣ ਤੋਂ ਬਾਅਦ ਡਰਾਈਵਰ ਬਹੁਤ ਹੀ ਭਾਵੁਕ ਹੋਇਆ ਅਤੇ ਉਹਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਇਹ ਬੁਲਟ ਤੇ ਰਾੜਾ ਸਾਹਿਬ ਮੱਥਾ ਟੇਕਣ ਜਾਊਗਾ ਅਤੇ ਉਸ ਤੋਂ ਬਾਅਦ ਕੋਈ ਵੀ ਵਿਆਹ ਆਵੇਗਾ ਤਾਂ ਅਪਦੀ ਘਰਵਾਲੀ ਨਾਲ ਉਹ ਵਿਆਹ ਤੇ ਇਸ ਬੁਲਟ ਤੇ ਜਾਵੇਗਾ, ਡਰਾਈਵਰ ਨੇ ਕਿਹਾ ਕਿ ਅੱਜ ਦੇ ਸਮੇਂ ਕੋਈ ਕਿਸੇ ਨੂੰ 250 ਰੁਪਏ ਨਹੀਂ ਦਿੰਦਾ ਤੇ ਮੇਰੇ ਮਾਲਕ ਨੇ ਮੈਨੂੰ ਢਾਈ ਲੱਖ ਦਾ ਬੁਲਟ ਦੇ ਦਿੱਤਾ ਮੈਂ ਬਹੁਤ ਹੀ ਕਰਮਾਂ ਵਾਲਾ ਹਾਂ ਕਿ ਮੈਨੂੰ ਹਰਜੀਤ ਸਿੰਘ ਵਰਗਾ ਮਾਲਕ ਮਿਲਿਆ

Story You May Like