The Summer News
×
Sunday, 19 May 2024

ਨੇਪਾਲ ਭੂਚਾਲ: ਫਿਰ ਆ ਸਕਦਾ ਹੈ ਵਿਨਾਸ਼ਕਾਰੀ ਭੂਚਾਲ, ਵਿਗਿਆਨੀਆਂ ਨੇ ਜਾਰੀ ਕੀਤੀ ਚੇਤਾਵਨੀ

ਨੇਪਾਲ ਵਿੱਚ ਸ਼ੁੱਕਰਵਾਰ ਰਾਤ ਨੂੰ ਆਏ ਭੂਚਾਲ ਵਿੱਚ 132 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਭੂਚਾਲ ਦਾ ਅਸਰ ਦਿੱਲੀ-ਐਨਸੀਆਰ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਸਮੇਤ ਕਈ ਹੋਰ ਗੁਆਂਢੀ ਰਾਜਾਂ ਵਿੱਚ ਵੀ ਦੇਖਿਆ ਗਿਆ। ਇਸ ਤੋਂ ਪਹਿਲਾਂ 3 ਅਕਤੂਬਰ ਅਤੇ 15 ਅਕਤੂਬਰ ਨੂੰ ਦਿੱਲੀ ਅਤੇ ਐਨਸੀਆਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਦੱਸ ਦੇਈਏ ਕਿ ਇੱਕ ਮਹੀਨੇ ਦੇ ਅੰਦਰ ਨੇਪਾਲ ਵਿੱਚ ਇਹ ਤੀਜਾ ਭੂਚਾਲ ਹੈ।


ਇਸ ਦੌਰਾਨ ਭੂਚਾਲ ਵਿਗਿਆਨੀ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਚੌਕਸ ਰਹਿਣ ਅਤੇ ਤਿਆਰ ਰਹਿਣ ਦੀ ਲੋੜ ਹੈ। ਜਲਦੀ ਹੀ ਮੁੜ ਭੂਚਾਲ ਆ ਸਕਦਾ ਹੈ। ਵਾਡੀਆ ਇੰਸਟੀਚਿਊਟ ਆਫ ਹਿਮਾਲੀਅਨ ਜਿਓਲੋਜੀ ਦੇ ਸਾਬਕਾ ਭੂਚਾਲ ਵਿਗਿਆਨੀ ਅਜੈ ਪਾਲ ਦੇ ਮੁਤਾਬਕ ਸ਼ੁੱਕਰਵਾਰ ਨੂੰ ਆਏ ਭੂਚਾਲ ਦਾ ਕੇਂਦਰ ਨੇਪਾਲ ਦੇ ਡੋਤੀ ਜਿਲ੍ਹਾਂ ਸੀ ਇਹ ਇਲਾਕਾ ਵੀ 3 ਅਕਤੂਬਰ ਨੂੰ ਨੇਪਾਲ 'ਚ ਆਏ ਭੂਚਾਲ ਤੋਂ ਪ੍ਰਭਾਵਿਤ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨੇਪਾਲ ਵਿੱਚ ਕੇਂਦਰੀ ਪੱਟੀ ਨੂੰ ਸਰਗਰਮ ਊਰਜਾ ਛੱਡਣ ਵਾਲੇ ਖੇਤਰ ਵਜੋਂ ਪਛਾਣਿਆ ਗਿਆ ਹੈ।


ਇਸ ਤੋਂ ਪਹਿਲਾਂ ਵੀ ਕਈ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਹਿਮਾਲਿਆ ਖੇਤਰ ਵਿਚ ਕਿਸੇ ਵੀ ਸਮੇਂ ਵੱਡਾ ਭੂਚਾਲ ਆ ਸਕਦਾ ਹੈ ਕਿਉਂਕਿ ਭਾਰਤੀ ਟੈਕਟੋਨਿਕ ਪਲੇਟ ਉੱਤਰ ਵੱਲ ਵਧਦੇ ਹੋਏ ਯੂਰੇਸ਼ੀਅਨ ਪਲੇਟ ਨਾਲ ਟਕਰਾ ਰਹੀ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਲਗਭਗ 40-50 ਮਿਲੀਅਨ ਸਾਲ ਪਹਿਲਾਂ, ਹਿਮਾਲਿਆ ਦਾ ਨਿਰਮਾਣ ਉਦੋਂ ਹੋਇਆ ਸੀ ਜਦੋਂ ਇੰਡੀਅਨ ਪਲੇਟ ਹਿੰਦ ਮਹਾਸਾਗਰ ਤੋਂ ਉੱਤਰ ਵੱਲ ਚਲੀ ਗਈ ਅਤੇ ਯੂਰੇਸ਼ੀਅਨ ਪਲੇਟ ਨਾਲ ਟਕਰਾ ਗਈ।


ਮਾਹਿਰਾਂ ਦਾ ਕਹਿਣਾ ਹੈ ਕਿ ਹਿਮਾਲਿਆ 'ਤੇ ਦਬਾਅ ਕਾਰਨ ਕਈ ਭੂਚਾਲ ਆਉਣ ਦੀ ਸੰਭਾਵਨਾ ਬਣ ਰਹੀ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ ਅੱਠ ਤੋਂ ਵੱਧ ਹੋ ਸਕਦੀ ਹੈ। ਹਾਲਾਂਕਿ, ਇਹ ਸਹੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਕਿ ਇੰਨਾ ਵੱਡਾ ਭੂਚਾਲ ਅਸਲ ਵਿੱਚ ਕਦੋਂ ਆਵੇਗਾ।

Story You May Like