The Summer News
×
Sunday, 19 May 2024

MV ਗੰਗਾ ਵਿਲਾਸ ਬਣਿਆ ਦੁਨੀਆਂ ਦਾ ਸਭ ਤੋਂ ਲੰਮਾਂ ਰਿਵਰ ਕਰੂਜ਼, ਇਸ ਤਰ੍ਹਾਂ ਕੀਤਾ ਗਿਆ ਰਵਾਨਾ..!!

ਚੰਡੀਗੜ੍ਹ : PM ਨਰਿੰਦਰ ਮੋਦੀ ਨੇ ਐੱਮ.ਵੀ. ਗੰਗਾ ਵਿਲਾਸ ਲਗਜ਼ਰੀ ਕਰੂਜ਼ ਨੂੰ ਨਦੀ ਵਿਚ ਚੱਲਣ ਵਾਲੇ ਅਤੇ ਜਹਾਜ਼ ਨੂੰ ਪਹਿਲੇ ਸਫਰ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦਸ ਦੇਈਏ ਕਿ ਇਸ ਕਰੂਜ਼ ਦੀ ਪਹਿਲੀ ਯਾਤਰਾ ਲਈ ਸਵਿਟਜ਼ਲੈਂਡ ਦੇ 32 ਸੈਲਾਨੀ ਰਵਾਨਾ ਹੋਏ ਹਨ। ਜਾਣਕਾਰੀ ਅਨੁਸਾਰ ਇਹ ਜਹਾਜ਼ ਭਾਰਤ 'ਤੇ ਬੰਗਲਾਦੇਸ਼ 'ਚ 27 ਨਦੀਆਂ ਨੂੰ ਪਾਰ ਕਰਕੇ ਆਸਾਮ ਦੇ ਡਿਬਰੂਗੜ੍ਹ ਪੁੱਜੇਗਾ।


ਇਸ ਦੇ ਨਾਲ ਹੀ ਗੰਗਾ ਵਿਲਾਸ ਕਰੂਜ਼ ਯੂਰਪੀ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਦੌਰਾਨ ਦਸ ਦੇਈਏ ਕਿ PM ਮੋਦੀ ਨੇ ਕਿਹਾ ਕਿ ਕਾਸ਼ੀ ਤੋਂ ਡਿਬਰੂਗੜ੍ਹ ਵਿਚਾਲੇ ਦੁਨੀਆਂ ਦੀ ਸਭ ਤੋਂ ਲੰਬੀ ਨਦੀ ਜਲ ਯਾਤਰਾ ਗੰਗਾ ਵਿਲਾਸ ਕਰੂਜ਼ ਦਾ ਸ਼ੁੱਭ ਆਰੰਭ ਹੋਇਆ ਹੈ। ਇਸ ਨਾਲ ਪੂਰਬੀ ਭਾਰਤ ਦੇ ਕਈ ਸੈਰ-ਸਪਾਟਾ ਸਥਾਨ ਵਿਸ਼ਵ ਸੈਰ-ਸਪਾਟਾ ਨਕਸ਼ੇ 'ਚ ਹੋਰ ਪ੍ਰਮੁੱਖਤਾ ਨਾਲ ਆਉਣ ਵਾਲੇ ਹਨ। ਜਾਣਕਾਰੀ ਮੁਤਾਬਕ ਇਹ 32 ਦਿਨਾਂ 'ਚ 5200 ਕਿਲੋਮੀਟਰ ਸਫਰ ਤਹਿ ਕਰੇਗਾ। ਇਸੇ ਦੌਰਾਨ ਦਸ ਦੇਈਏ ਕਿ ਅਗਲੇ 5 ਸਾਲਾਂ ਲਈ 60 ਫੀਸਦ ਵਿਦੇਸ਼ੀਆਂ ਨੇ ਕਰੂਜ਼ ਦੀ ਬੁਕਿੰਗ ਕਰਵਾਈ ਹੈ।

Story You May Like