The Summer News
×
Wednesday, 15 May 2024

ਮੋਗਾ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਪੁਲਿਸ ਰਿਮਾਂਡ

ਮੋਗਾ : (ਕਸ਼ਿਸ਼) – ਮੋਗਾ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਤੇ ਲੈ ਕੇ ਆਈ ਮੋਗਾ । ਮਾਨਯੋਗ ਕੋਟ ਵਿੱਚ ਪੇਸ਼ ਕਰਨ ਉਪ੍ਰੰਤ ਮੋਗਾ ਪੁਲਿਸ ਨੂੰ ਮਿਲਿਆ ਮਿਲਿਆ 10 ਦਿਨ ਦਾ ਪੁਲਿਸ ਰਿਮਾਡ 209/21 ਨੰਬਰ ਮੁਕੱਦਮੇ ਦੇ ਸਬੰਧ ਵਿੱਚ ਮਿਲਿਆ ਰਿਮਾਂਡ, ਲਾਰੈਂਸ ਦੇ ਸ਼ਾਰਪਸ਼ੂਟਰ ਮੋਨੂ ਡਾਗਰ ਵੱਲੋਂ ਡਿਪਟੀ ਮੇਅਰ ਦੇ ਭਤੀਜੇ ‘ਤੇ ਕੀਤੀ ਸੀ ਪਿਛਲੇ ਸਾਲ ਫਾਇਰਿੰਗ ।


ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ਾਰਪ ਸ਼ੂਟਰ ਮੋਨੂ ਡਾਗਰ ਜਿਸ ਨੇ ਪਿਛਲੇ ਸਾਲ ਅੰਮ੍ਰਿਤਸਰ ਦੇ ਹਸਪਤਾਲ ਦੇ ਵਿਚ ਜਾ ਕੇ ਗੈਂਗਸਟਰ ਰਾਣਾ ਕੰਧੋਵਾਲੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।


ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ ਤੇ ਦੋ ਹਥਿਆਰਬੰਦ ਬਦਮਾਸ਼ ਜਿਨ੍ਹਾਂ ਵਿਚੋਂ ਇਕ ਮੋਨੂ ਡਾਗਰ ਅਤੇ ਦੂਜਾ ਜੋਧਾ ਨਾਮ ਦਾ ਬਦਮਾਸ਼ ਸੀ ਜਿਸ ਨੇ ਕੀਤੀ ਸੀ ਫਾਇਰਿੰਗ । ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਾਇਰ ਨਹੀਂ ਹੋ ਪਾਏ ਪਰ ਆਪਣੇ ਪਿਤਾ ਨੂੰ ਬਚਾਉਣ ਆਏ ਪ੍ਰਥਮ ਧਮੀਜਾ ਨੇ ਮੋਟਰਸੈਕਲ ਬਦਮਾਸ਼ ਦੇ ਮਾਰ ਦਿੱਤਾ ਸੀ ਜਿਸ ਕਾਰਨ ਮੋਨੂ ਡਾਗਰ ਦੇ ਹੱਥ ਵਿੱਚ ਫੜਿਆ ਪਿਸਤੌਲ ਡਿੱਗ ਪਿਆ ਪਰ ਫਿਰ ਵੀ ਇਕ ਫਾਇਰ ਪ੍ਰਥਮ ਦੇ ਪੈਰ ਤੇ ਵੱਜਿਆ ਸੀ । ਜ਼ਖਮੀ ਪਿਓ ਪੁੱਤ ਨੇ ਹਾਰ ਨਾ ਮੰਨਦੇ ਹੋਏ ਤੇ ਸਾਹਸ ਦਿਖਾਉਂਦੇ ਹੋਏ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲਾਰੈਂਸ ਸ਼ਾਰਪਸ਼ੂਟਰ ਮੋਨੂ ਡਾਗਰ ਨੂੰ ਫੜਨ ਵਿੱਚ ਕਾਮਯਾਬ ਹੋ ਗਏ ।


Story You May Like