The Summer News
×
Friday, 17 May 2024

ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਸਾਹਨੇਵਾਲ ਚ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ

ਸਾਹਨੇਵਾਲ 2 ਮਾਰਚ (ਦਲਜੀਤ ਵਿੱਕੀ) : "ਸਾਡਾ ਖੁਆਬ, ਸਿਹਤਮੰਦ ਪੰਜਾਬ" ਦੇ ਸਲੋਗਨ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਾਲਾ 'ਆਮ ਆਦਮੀ ਕਲੀਨਿਕ' ਮਾਡਲ ਲਗਾਤਾਰ ਅੱਗੇ ਵਧਾਉਂਦਿਆ ਅੱਜ ਜਲੰਧਰ ਵਿਖੇ ਪਾਰਟੀ ਦੇ ਕੌਮੀ ਕਨਵੀਨਰ  ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 165 ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਿਸ ਨਾਲ ਪੰਜਾਬ 'ਚ ਇਹਨਾਂ ਦੀ ਗਿਣਤੀ 829 ਹੋ ਗਈ। ਸਾਹਨੇਵਾਲ ਵਿਖੇ ਵਿਧਾਇਕ ਮੁੰਡੀਆਂ ਨੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਨੇਵਾਲ ਤੋਂ ਬਿਨ੍ਹਾਂ ਪਿੰਡ ਧਨਾਨਸੂ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ।


ਉਨ੍ਹਾਂ ਇਸਦੇ ਲਈ ਸੂਬੇ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਅਤੇ  ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ ਮੁਹੱਲਾ ਕਲੀਨਿਕ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇ ਰਹੇ ਹਨ ਅਤੇ ਦੋ ਮੁਹੱਲਾ ਕਲੀਨਿਕ ਮਿਲਣ ਨਾਲ ਲੋਕਾਂ ਨੂੰ ਹੋਰ ਵੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ  ਭਗਵੰਤ ਸਿੰਘ ਮਾਨ ਦੀ ਜੋੜੀ ਜੋ ਕਹਿੰਦੀ ਹੈ ਉਹ ਕਰ ਕੇ ਵਿਖਾਉਂਦੀ ਹੈ। ਉਨ੍ਹਾਂ ਲੋਕਾਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਉਹ ਲਾਗੂ ਕਰਕੇ ਵਿਰੋਧੀ ਮੁੱਦਾਹੀਣ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਵਿਕਾਸ ਪੱਖੋਂ ਵੀ ਕੋਈ ਕਮੀਂ ਨਹੀਂ ਹੈ ਅੱਜ ਹਲਕੇ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਈ ਨਾ ਕੋਈ ਵਿਕਾਸ ਕਾਰਜ ਚੱਲ ਰਿਹਾ ਹੈ। ਇਸ ਮੌਕੇ ਕੁਲਦੀਪ ਐਰੀ, ਪੱਪੂ ਤਲਵਾੜਾ, ਰਾਜ਼ੀ ਸਾਹਨੇਵਾਲ, ਦਲਜੀਤ ਚੌਹਾਨ, ਹਰਪ੍ਰੀਤ ਸਿੰਘ, ਲਾਲੀ ਹਰਾ, ਬਲਵੰਤ ਸਿੰਘ, ਮਨਜਿੰਦਰ ਭੋਲਾ, ਗੁਰਦੀਪ ਸਿੰਘ, ਹਰਬੰਸ ਸੈਂਸ, ਪਲਵਿੰਦਰ ਸਿੰਘ, ਪ੍ਰਿੰਸ ਸੈਣੀ, ਐਸ ਐਮ ਓ ਰਾਮੇਸ਼ ਕੁਮਾਰ ਅਤੇ ਬੱਬੂ ਮੁੰਡੀਆਂ ਹਾਜ਼ਰ ਸਨ।

Story You May Like