The Summer News
×
Sunday, 19 May 2024

ਮਾਰੂਤੀ ਦੀ ਸਭ ਤੋਂ ਸਸਤੀ 7 ਸੀਟਰ ਕਾਰ ਦੇ ਸਾਹਮਣੇ ਹੋਈ ਹਰ ਕਾਰ ਫੇਲ!

(ਮਨਪ੍ਰੀਤ ਰਾਓ)


ਚੰਡੀਗੜ੍ਹ : Maruti Suzuti ਬਹੁਤ ਜਲਦ ਹੀ ਆਪਣੀ ਇਸ 7 ਸੀਟਰ ਕਾਰ ਨੂੰ ਘਰੇਲੂ ਬਾਜ਼ਾਰ ਵਿੱਚ ਅਪਡੇਟ ਕਰਨ ਵਾਲੀ ਹੈ। ਭਾਰਤ ਵਿੱਚ 7 ਸੀਟਰ ਕਾਰ ਬਹੁਤ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਹੈ। ਲੋਕੀ ਇਸ ਕਾਰ ਨੂੰ ਘੱਟ ਕੀਮਤ ,ਵੱਧ ਰਫਤਾਰ, ਅਤੇ ਵੱਧ ਸੀਟਾਂ ਕਰਕੇ ਖਰੀਦਣਾ ਵੱਧ ਪਸੰਦ ਕਰਦੀ ਹੈ।


ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਵੀ Maruti Eeco ਸਭ ਤੋਂ ਵਧੀਆਂ ਸਾਬਿਤ ਹੋਵੇਗੀ। ਪਿਛਲੇ ਮਈ ਮਹੀਨੇ ਵਿੱਚ ਹੀ ਇਸ ਕਾਰ ਦੀ ਸਭ ਤੋਂ ਜਾਂਦਾ ਵਿਕਰੀ ਹੋਈ ਹੈ। ਇਸ ਕਾਰ ਦੀ ਜੋ ਡਿਮਾਂਡ ਹੈ, ਉਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਾ ਸਕਦੇ ਹੋ ਕਿ ਪਿਛਲੇ ਸਾਲ ਦੀ ਮਈ ਮਹੀਨੇ ਦੇ ਮੁਕਾਬਲੇ ਇਸ ਸਾਲ ਦੀ ਵਿਕਰੀ 856% ਦਾ ਵਾਧਾ ਦੇਖਣ ਨੂੰ ਮਿਲਿਆ ਹੈ।


Maruti Suzuti ਬਹੁਤ ਜਲਦ ਇਸ ਕਾਰ ਦੇ ਅਗਲੇ ਮਾਡਲ ਨੂੰ ਲਾਂਚ ਕਰਨ ਵਾਲੀ ਹੈ। ਜਿਸ ਵਿੱਚ ਕੁਝ ਨਵੇਂ ਫੀਚਰ ਅਤੇ ਕੁਝ ਨਵੇਂ ਅੱਪਡੇਟਸ਼ ਦੇਖਣ ਨੂੰ ਮਿਲਣਗੇ। ਜੇਕਰ ਅਸੀਂ ਇਸ ਦੀ ਵਿਕਰੀ ਦੇ ਅੰਕੜਿਆਂ ਨੂੰ ਦੇਖੀਏ ਤਾਂ ਕੰਪਨੀ ਨੇ ਇਸ ਕਾਰ ਦੇ ਮਈ ਮਹੀਨੇ ਵਿੱਚ ਕੁੱਲ 10,482 ਯੂਨਿਟਾਂ ਦੀ ਵਿਕਰੀ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਦੀ ਮਈ ਮਹੀਨੇ ਦਾ ਬਜਟ 1,096 ਯੂਨਿਟ ਰਿਹਾ ਹੈ।


Story You May Like