The Summer News
×
Sunday, 19 May 2024

ਪਾਕਿਸਤਾਨ 'ਚ ਵੱਡਾ ਰੇਲ ਹਾਦ*ਸਾ, ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਹਜ਼ਾਰਾ ਐਕਸਪ੍ਰੈਸ ਦੀਆਂ 10 ਬੋਗੀਆਂ ਪਟੜੀ ਤੋਂ ਉਤਰੀਆਂ, 20 ਦੀ ਮੌ*ਤ

ਪਾਕਿਸਤਾਨ 'ਚ ਐਤਵਾਰ ਨੂੰ ਰਾਵਲਪਿੰਡੀ ਜਾ ਰਹੀ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਜਾਣ ਕਾਰਨ 20 ਲੋਕਾਂ ਦੀ ਮੌ*ਤ ਹੋ ਗਈ ਅਤੇ ਕਈ ਹੋਰ ਜ਼ਖ*ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਜ਼ਾਰਾ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ ਅਤੇ ਇਹ ਹਾਦਸਾ ਨਵਾਬਸ਼ਾਹ ਇਲਾਕੇ ਦੇ ਸਰਹਾਰੀ ਰੇਲਵੇ ਸਟੇਸ਼ਨ ਨੇੜੇ ਵਾਪਰਿਆ।


ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਜ਼ਾਦਪੁਰ ਅਤੇ ਨਵਾਬਸ਼ਾਹ ਵਿਚਕਾਰ ਸਰਹਾਰੀ ਰੇਲਵੇ ਸਟੇਸ਼ਨ ਨੇੜੇ ਰਾਵਲਪਿੰਡੀ ਜਾ ਰਹੀ ਹਜ਼ਾਰਾ ਐਕਸਪ੍ਰੈਸ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 50 ਲੋਕ ਜ਼ਖ*ਮੀ ਹੋ ਗਏ। ਜਦਕਿ ਇਸ ਹਾਦਸੇ 'ਚ 20 ਲੋਕਾਂ ਦੀ ਜਾ*ਨ ਚਲੀ ਗਈ। ਜ਼ਖ਼ਮੀਆਂ ਨੂੰ ਨਵਾਬਸ਼ਾਹ ਦੇ ਪੀਪਲਜ਼ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ 'ਚ ਹੋਰ ਲੋਕਾਂ ਦੇ ਜ਼ਖ*ਮੀ ਹੋਣ ਦਾ ਖਦਸ਼ਾ ਹੈ ਕਿਉਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਗੀਆਂ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


ਪਾਕਿਸਤਾਨ ਰੇਲਵੇ ਸੱਕੁਰ ਡਿਵੀਜ਼ਨਲ ਕਮਰਸ਼ੀਅਲ ਅਫਸਰ (ਡੀਸੀਓ) ਮੋਹਸਿਨ ਸਿਆਲ ਨੇ ਦੱਸਿਆ ਕਿ ਪਟੜੀ ਤੋਂ ਉਤਰਨ ਵਾਲੀ ਰੇਲਗੱਡੀ ਦੇ ਡੱਬਿਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਵੱਲੋਂ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸਿਆਲ ਨੇ ਡਾਨ ਨਿਊਜ਼ ਨੂੰ ਦੱਸਿਆ, ''ਮੈਂ ਮੌਕੇ 'ਤੇ ਜਾ ਰਿਹਾ ਹਾਂ। ਇਹ ਹਾਦਸਾ ਸਿਰਹੜੀ ਰੇਲਵੇ ਸਟੇਸ਼ਨ ਦੇ ਬਾਹਰੀ ਸਿਗਨਲ 'ਤੇ ਵਾਪਰਿਆ।

Story You May Like