ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਲੁਧਿਆਣਾ ਪੁਲਿਸ ਨੇ ਮੋਬਾਈਲ ਖੋਹ ਕਰਨ ਵਾਲੇ ਗਿਰੋ/ਹ ਦੇ 3 ਮੈਂਬਰ ਕੀਤੇ ਗ੍ਰਿਫ/ਤਾਰ
ਲੁਧਿਆਣਾ : ਕਮਿਸ਼ਨਰ ਪੁਲਿਸ ਲੁਧਿਆਣਾ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ.ਡਿਪਟੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਦਿਹਾਤੀ, ਤੁਸ਼ਾਰ ਗੁਪਤਾ ਦੀਆਂ ਹਦਾਇਤਾਂ ਮੁਤਾਬਿਕ ਇੰਸ: ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਫੋਕਲ ਪੁਆਇੰਟ ਲੁਧਿਆਣਾ ਦੀ ਨਿਗਰਾਨੀ ਹੇਠ ਮਿਤੀ 6-11-23 ਨੂੰ ਸ:ਥ: ਰਾਕੇਸ਼ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਡਾਕਖਾਨਾ ਨੇੜੇ ਟਿਪਸਨ ਫੈਕਟਰੀ ਫੋਕਲ ਪੁਆਇੰਟ ਲੁਧਿਆਣਾ ਮੌਜੂਦ ਸੀ ਤਾਂ ਉਸ ਪਾਸ ਰਾਜ ਸਿੰਘ ਪੁੱਤਰ ਅੰਤਰਾ ਰਾਮ ਵਾਸੀ ਗੁਰਮੇਲ ਨਗਰ ਲੋਹਾਰਾ ਡਾਬਾ ਲੁਧਿਆਣਾ ਨੇ ਇਤਲਾਹ ਦਿਤੀ ਕਿ ਉਹ ਬੀਅਰ ਫੈਕਟਰੀ ਫੋਕਲ ਪੁਆਇੰਟ ਵਿੱਚ ਬਤੌਰ ਅਪਰੇਟਰ ਕੰਮ ਕਰਦਾ ਹੈ। ਮਿਤੀ 29-10-2023 ਨੂੰ ਉਹ ਫੈਕਟਰੀ ਦੇ ਬਾਹਰ ਆਪਣੇ ਮੋਬਾਇਲ ਫੋਨ ਮਾਰਕਾ ਨੋਕੀਆ ਪਰ ਗੱਲ ਕਰ ਰਿਹਾ ਸੀ ਤਾਂ ਵਿਸ਼ਾਲ ਕੁਮਾਰ, ਅਜੈ ਬਹਾਦੁਰ ਅਤੇ ਰੋਹਿਤ ਠਾਕੁਰ ਜੋ ਕਿ ਮੋਟਰ ਸਾਈਕਲ ਹੀਰੋ ਸਪਲੈਂਡਰ ਨੰਬਰ PB-10-EV-1342 ਰੰਗ ਸਿਲਵਰ ਪਰ ਸਵਾਰ ਹੋ ਕੇ ਆਏ ਅਤੇ ਉਸ ਕੋਲੋਂ ਜਬਰਦਸਤੀ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ।
ਜਿਸ ਤੇ ਮੁਕੱਦਮਾ ਨੰਬਰ 161 ਮਿਤੀ 6-11-2023 ਅ/ਧ 379-ਬੀ-34 ਆਈ.ਪੀ.ਸੀ ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ। ਜੋ ਦੌਰਾਨੇ ਤਫਤੀਸ਼ ਉਕਤ ਦੋਸੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਮੋਬਾਇਲ ਫੋਨ ਮਾਰਕਾ ਨੋਕੀਆ, ਇਕ ਰਾਡ ਲੋਹਾ ਅਤੇ ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ ਨੰਬਰ PB-10-EV-1342 ਰੰਗ ਸਿਲਵਰ ਬ੍ਰਾਮਦ ਕੀਤਾ ਗਿਆ, ਦੋਸੀਆਂ ਨੂੰ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ. ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਂ ਪਾਸੋਂ 3 ਮੋਬਾਇਲ ਫੋਨ ਵੱਖ-ਵੱਖ ਮਾਰਕਾ ਦੇ ਖੋਹ ਕੀਤੇ ਬ੍ਰਾਮਦ ਕੀਤੇ ਗਏ। ਮੁਕੱਦਮਾ ਵਿਚ ਜੁਰਮ 411 ਆਈ.ਪੀ.ਸੀ ਦਾ ਵਾਧਾ ਕੀਤਾ। ਦੋਸ਼ੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ, ਜਿਹਨਾਂ ਪਾਸੋਂ ਹੋਰ ਵੀ ਖੋਹ ਕੀਤੇ ਮੋਬਾਇਲ ਫੋਨ ਬ੍ਰਾਮਦ ਹੋਣ ਦੀ ਸੰਭਾਵਨਾ ਹੈ।