The Summer News
×
Friday, 17 May 2024

ਲੁਧਿਆਣਾ ‘ਚ ਔਰਤ ਨਾਲ ਗੈਂਗਰੇਪ, ਨਾਕਾਬੰਦੀ ਦੌਰਾਨ ਸਾਰੇ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ : ਨੇੜਲੇ ਪਿੰਡ ਗਿੱਲ ਵਿਚ 23 ਵਰ੍ਹਿਆਂ ਦੀ ਔਰਤ ਨਾਲ ਗੈਂਗਰੇਪ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨ ਉੱਪਰ ਨਿਊ ਜਨਤਾ ਨਗਰ ਦੇ ਵਾਸੀ ਨੀਰਜ ਕੁਮਾਰ ,ਗੁਰਪਾਲ ਨਗਰ ਦੇ ਰਹਿਣ ਵਾਲੇ ਅਸ਼ੀਸ਼ ਸਿੰਘ ਅਤੇ ਚਿਮਨੀ ਰੋਡ ਦੇ ਵਾਸੀ ਧੀਰਜ ਮਲਿਕ ਦੇ ਖ਼ਿਲਾਫ਼ ਸਮੂਹਿਕ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀਡ਼ਤ ਔਰਤ ਨੇ ਦੱਸਿਆ ਕਿ ਦੇਰ ਸ਼ਾਮ ਨੂੰ ਉਹ ਖਾਣਾ ਖਾਣ ਤੋਂ ਬਾਅਦ ਨਹਿਰ ਦੇ ਨਾਲ ਬਣੀ ਪਟੜੀ ਤੇ ਸੈਰ ਕਰ ਰਹੀ ਸੀ । ਔਰਤ ਜਿਸ ਤਰ੍ਹਾਂ ਹੀ ਟੀ ਪੁਆਇੰਟ ਸਟਾਰ ਰੋਡ ਤੇ ਪਹੁੰਚੀ ਤਾਂ ਉਸਦੇ ਪੁਰਾਣੇ ਵਾਕਫ਼ ਨੀਰਜ ਅਤੇ ਅਸ਼ੀਸ਼ ਜ਼ਰੂਰੀ ਕੰਮ ਦਾ ਹਵਾਲਾ ਦੇ ਕੇ ਔਰਤ ਨੂੰ ਸਕੂਟਰ ਤੇ ਬਿਠਾ ਕੇ ਪਿੰਡ ਗਿੱਲ ਦੀ ਇੱਕ ਵੀਰਾਨ ਥਾਂ ਤੇ ਲੈ ਗਏ । ਮੁਲਜ਼ਮਾਂ ਨੇ ਉੱਥੇ ਧੀਰਜ ਮਲਿਕ ਨੂੰ ਵੀ ਬੁਲਾ ਲਿਆ । ਔਰਤ ਨੇ ਪੁਲਿਸ ਨੂੰ ਦੱਸਿਆ ਕਿ ਤਿੰਨਾਂ ਨੇ ਸਾਰੀ ਰਾਤ ਉਸ ਨਾਲ ਜਬਰ ਜਨਾਹ ਕੀਤਾ ਅਤੇ ਸਵੇਰੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਮੇਵਾ ਰਾਮ ਦਾ ਕਹਿਣਾ ਹੈ ਕਿ ਪੁਲਿਸ ਨੇ ਔਰਤ ਦੇ ਬਿਆਨ ਉਪਰ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਨੇੜਲੇ ਪਿੰਡ ਗਿੱਲ ਵਿਚ 23 ਵਰ੍ਹਿਆਂ ਦੀ ਔਰਤ ਨਾਲ ਗੈਂਗਰੇਪ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨ ਉੱਪਰ ਨਿਊ ਜਨਤਾ ਨਗਰ ਦੇ ਵਾਸੀ ਨੀਰਜ ਕੁਮਾਰ ,ਗੁਰਪਾਲ ਨਗਰ ਦੇ ਰਹਿਣ ਵਾਲੇ ਅਸ਼ੀਸ਼ ਸਿੰਘ ਅਤੇ ਚਿਮਨੀ ਰੋਡ ਦੇ ਵਾਸੀ ਧੀਰਜ ਮਲਿਕ ਦੇ ਖ਼ਿਲਾਫ਼ ਸਮੂਹਿਕ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

Story You May Like