The Summer News
×
Sunday, 19 May 2024

Korean Food : Indian ਲੋਕ Korean food ਦੇ ਹੋ ਰਹੇ ਦੀਵਾਨੇ, ਤੁਸੀਂ ਵੀ ਹੋ ਜੇਕਰ ਸ਼ੌਕੀਨ ਤਾਂ ਕਰੋ ਇਹ 6 Dishes ਨੂੰ Try

ਚੰਡੀਗੜ੍ਹ : ਕੋਰੀਆ ਆਪਣੇ ਲਾਜਵਾਬ ਖਾਣਿਆ ਕਰਕੇ ਬਹੁਤ ਹੀ ਮਸ਼ਹੂਰ ਹੈ। ਕੋਰੀਆਈ ਭੋਜਨ ਭਾਰਤ ਵਿੱਚ ਕਾਫੀ ਪ੍ਰਸਿੱਧੀ ਹੈ। ਲੋਕ ਕਾਫੀ ਸਮੇਂ ਤੋਂ ਕੋਰੀਅਨ ਭੋਜਨ ਖਾਉਂਦੇ ਹਨ। ਭਾਰਤ ਵਿੱਚ ਕੋਰੀਅਨ ਖਾਣੇ, ਗਾਣੇ ਅਤੇ ਕਲਚਰ ਨੂੰ ਕਾਫੀ follow ਕੀਤਾ ਜਾਂਦਾ ਹੈ। ਭਾਰਤ ਵਿੱਚ ਕਈ ਮਸ਼ਹੂਰ ਕੋਰੀਅਨ  restaurants ਹਨ ਜਿੱਥੇ ਲੋਕ ਜਾਣਾ ਕਾਫੀ ਪਸੰਦ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕੁਝ ਖਾਸ ਪਕਵਾਨਾ ਬਾਰੇ ਜਿਹਨਾਂ ਨੂੰ ਖਾਣਾ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ।


Tteokbokki : Tteokbokki ਇੱਕ ਪ੍ਰਸਿੱਧ ਕੋਰੀਆਈ ਸਟ੍ਰੀਟ ਫੂਡ ਹੈ ਜਿਸ ਨੂੰ ਕੋਰੀਆ ਵਿੱਚ ਕਾਫੀ ਜ਼ਿਆਦਾ ਖਾਦਾ ਜਾਂਦਾ ਹੈ। Tteokbokki ਨਰਮ ਚੌਲਾਂ ਦੇ ਕੇਕ ਤੋਂ ਬਣਿਆ ਹੈ। ਇਸ dish ਨੂੰ Fish Cake ਨਾਲ ਖਾਇਆ ਜਾਂਦਾ ਹੈ। ਭਾਰਤ ਵਿੱਚ ਵੀ ਇਸ dish ਨੂੰ ਖਾਣਾ ਕਾਫੀ ਪਸੰਦ ਕੀਤਾ ਜਾਂਦਾ ਹੈ।


Kimchi : ਕਿਮਚੀ ਇੱਕ ਅਜਿਹੀ dish ਹੈ ਜਿਸ ਨੂੰ ਕੋਰੀਆ ਵਿੱਚ ਹਰ ਖਾਣੇ ਨਾਲ ਖਾਇਆ ਜਾਂਦਾ  ਹੈ। ਜਿਵੇਂ ਭਾਰਤ ਵਿੱਚ ਅਚਾਰ ਹੁੰਦਾ ਹੈ ਉਵੇਂ ਹੀ ਕਿਮਚੀ ਹੁੰਦੀ ਹੈ। ਇਹ ਫਰਮੈਂਟ ਕੀਤੀਆਂ ਸਬਜ਼ੀਆਂ, ਮੁੱਖ ਤੌਰ 'ਤੇ ਗੋਭੀ ਅਤੇ ਕੋਰੀਅਨ ਮੂਲੀ, ਵੱਖ-ਵੱਖ ਮਸਾਲਿਆਂ ਨਾਲ ਤਿਆਰ ਕੀਤੀ ਜਾਂਦੀ ਹੈ। ਇਸਦਾ ਇੱਕ ਤਿੱਖਾ ਅਤੇ ਮਸਾਲੇਦਾਰ ਸੁਆਦ ਵੱਖ ਹੀ ਹੁੰਦਾ ਹੈ, ਇਸਨੂੰ ਆਮ ਤੌਰ 'ਤੇ ਕੋਰੀਅਨ ਭੋਜਨ ਨਾਲ ਪਰੋਸਿਆ ਜਾਂਦਾ ਹੈ।


Korean BBQ : ਕੋਰੀਅਨ BBQ ਨੇ ਭਾਰਤ ਸਮੇਤ ਦੁਨੀਆ ਭਰ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਹੈ। Korean BBQ ਵਿੱਚ ਮੇਜ਼ 'ਤੇ ਵੱਖ-ਵੱਖ ਕਿਸਮਾਂ ਦੇ ਮੈਰੀਨੇਟ ਕੀਤਾ ਹੋਏ ਚਿਕਨ ਨੂੰ ਗ੍ਰਿਲ ਕੀਤਾ ਜਾਂਦਾ ਹੈ। ਆਮ ਤੌਰ 'ਤੇ ਲਪੇਟਣ ਲਈ ਸਾਈਡ ਡਿਸ਼ ਅਤੇ ਸਲਾਦ ਦੇ ਪੱਤਿਆਂ  ਨਾਲ ਇਸ ਨੂੰ ਖਾਇਆ ਜਾਂਦਾ ਹੈ।


Bibimbap: Bibimbap ਇੱਕ ਪ੍ਰਸਿੱਧ ਕੋਰੀਆਈ ਚਾਵਲਾ ਦਾ ਪਕਵਾਨ ਹੈ, ਜਿਸ ਵਿੱਚ ਤਲ਼ੀਆਂ ਸਬਜ਼ੀਆਂ, ਮੀਟ, ਅੰਡੇ ਅਤੇ ਮਸਾਲੇ ਸ਼ਾਮਲ ਹੁੰਦੇ ਹਨ। ਇਹਨਾਂ ਸਭ ਨੂੰ mix ਕਰਕੇ ਖਾਂਦਾ ਹੈ।


Kimbap : ਕਿਮਬਾਪ ਸੁਸ਼ੀ ਦਾ ਇੱਕ ਕੋਰੀਆਈ dish ਹੈ, ਜਿੱਥੇ ਚੌਲ, ਸਬਜ਼ੀਆਂ, ਮੀਟ, ਅਤੇ ਹੋਰ ਸਮੱਗਰੀ ਨੂੰ ਸਮੁੰਦਰੀ ਸਵੀਡ ਦੀ ਲੈਅਰ ਵਿੱਚ ਰੋਲ ਕੀਤਾ ਜਾਂਦਾ ਹੈ। ਜਿਸ ਨੂੰ ਟੁੱਕੜਿਆ ਵਿੱਚ ਕੱਟ ਕੇ ਖਾਇਆ ਜਾਂਦਾ ਹੈ।  


Sundubu-jjigae : Sundubu-jjigae ਇੱਕ ਮਸਾਲੇਦਾਰ ਕੋਰੀਆਈ ਨਰਮ ਟੋਫੂ ਸਟੂਅ ਹੈ, ਜਿਸ ਵਿੱਚ ਆਮ ਤੌਰ 'ਤੇ ਟੋਫੂ, ਸਬਜ਼ੀਆਂ ਅਤੇ ਕਈ ਵਾਰ Sea Food ਜਾਂ ਮੀਟ ਹੁੰਦਾ ਹੈ। ਇਹ ਇੱਕ ਗਰਮ ਪੱਥਰ ਦੇ Bowl ਵਿੱਚ ਪਰੋਸਿਆ ਜਾਂਦਾ ਹੈ ਅਤੇ ਇਸ ਨੂੰ ਵੱਖ-ਵੱਖ ਪੱਧਰਾਂ ਦੀ ਮਸਾਲੇਦਾਰਤਾ ਨਾਲ ਅਨੁਕੂਲਿਤ ਕੀਤਾ ਜਾ ਸਕਦਾ ਹੈ।


 (Sonam Malhotra)

Story You May Like