The Summer News
×
Saturday, 18 May 2024

ਅੰਤਰਰਾਸ਼ਟਰੀ ਵਿਧਵਾ ਦਿਵਸ ਨੂੰ ਮਨਾਉਣ ਦਾ ਜਾਣੋ ਕੀ ਹੈ ਮਕਸਦ

ਮਨਪ੍ਰੀਤ ਰਾਓ


ਚੰਡੀਗੜ੍ਹ : ਵਿਧਵਾ ਦਿਵਸ  ਤੋਂ ਕੀ ਭਾਵ ਹੈ ?


ਅੱਜ ਦੇਸ਼ ਭਰ ਵਿੱਚ ਵਿਧਵਾ ਦਿਵਸ ਮਨਾਇਆ ਜਾ ਰਿਹਾ  ਹੈ। ਦੇਸ਼ ਭਾਰ ਵਿੱਚ ਲੱਖਾਂ-ਕਰੋੜਾਂ ਅਜਿਹੀਆ ਔਰਤਾਂ ਹਨ ਜਿਹੜੀਆ ਕਿ ਵਿਧਵਾਵਾਂ ਹਨ , ਜੋ ਕਿ ਗਰੀਬੀ ਵਿੱਚ ਰਹਿੰਦੀਆਂ ਹਨ, ਅਤੇ ਜਿਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲਦੀ। ਸਾਡੇ ਸਮਾਜ ਵਿੱਚ ਔਰਤਾਂ ਨਾਲ ਕਿਵੇਂ ਦਾ ਵਿਵਹਾਰ ਕਰਦੇ ਹਨ ,ਉਸ ਤੋਂ ਅਸੀਂ ਸਾਰੇ ਹੀ ਵਾਕਿਫ ਹਾਂ। ਉਹ ਵੀ ਇੱਕ ਸਮਾਂ ਸੀ ਜਦੋਂ ਵਿਧਵਾਵਾਂ ਨੂੰ ਸਤੀ ਹੋਣ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਸੀ, ਅਤੇ ਜਿਸ ਤੋਂ ਬਆਦ ਸਮਾਂ ਬਦਲਿਆ, ਸਮਾਜ ਬਦਲਿਆ, ਪ੍ਰੰਤੂ ਜੇਕਰ ਅੱਜ ਵੀ ਵਿਧਵਾਵਾਂ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸੁੱਖ ਦੀ ਜ਼ਿੰਦਗੀ ਨਹੀਂ ਜਿਉਦੀਆਂ । ਉਹਨਾਂ ਨੂੰ ਅੱਜ ਵੀ ਬਹੁਤ ਸਾਰੀਆਂ ਔਕੜਾਂ ਅਤੇ ਸਮੱਮਿਸਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਅੰਤਰਰਾਸ਼ਟਰੀ ਵਿਧਵਾ ਦਿਵਸ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ ?


ਅੰਤਰਰਾਸ਼ਟਰੀ ਵਿਧਵਾ ਦਿਵਸ ਦੀ ਸ਼ੁਰੂਆਤ ਲੂੰਬਾ ਫਾਊਂਡੇਸ਼ਨ ਦੁਆਰਾ 2005 ਵਿੱਚ ਕੀਤੀ ਗਈ ਸੀ , ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜੂਨ ਮਹੀਨੇ ਦੀ ਤਰੀਕ ਇਸ ਲਈ ਚੁਣੀ ਸੀ, ਕਿਉਂਕਿ ਇਹ ਉਹ ਤਰੀਕ ਸੀ ਜਦੋਂ ਫਾਊਂਡੇਸ਼ਨ ਦੇ ਸੰਸਥਾਪਕ ਵਿੱਚ ,ਲਾਰਡ ਲੂੰਬਾ ਦੀ ਮਾਂ ਵਿਧਵਾ ਬਣ ਗਈ ਸੀ। ਦਸੰਬਰ 2010 ਵਿੱਚ ,ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਰਸਮੀ ਤੌਰ ‘ਤੇ 23 ਜੂਨ ਨੂੰ ਅੰਤਰਰਾਸ਼ਟਰੀ ਵਿਧਵਾ ਵਜੋਂ ਅਪਣਾਇਆ ਗਿਆ। ਪਹਿਲਾ ਰਾਸ਼ਟਰੀ ਦਿਵਸ 23 ਜੂਨ 2011 ਨੂੰ ਅਯੋਜਿਕ ਕੀਤਾ ਗਿਆ ਸੀ।


ਅਸੀਂ ਕਿਵੇਂ ਅੰਤਰਰਾਸ਼ਟਰੀ ਦਿਵਸ ਮਨਾ ਸਕਦੇ ਹਾਂ ?


ਦੇਸ਼ ਭਰ ਵਿੱਚ ਬਹੁਤ ਸਾਰੀਆਂ ਔਰਤਾਂ ਅਜਿਹੀਆ ਹਨ , ਜਿਹੜੀਆ ਕਿ ਆਪਣੇ ਅਧਿਕਾਰਾਂ ਤੋਂ ਜਾਣੋ ਨਹੀਂ ਹਨ। ਜਿੰਨ੍ਹਾਂ ਔਰਤਾਂ ਨੂੰ ਉਹਨਾਂ ਦੇ ਅਧਿਕਾਰ ਮਿਲੇ ਹੋਏ ਹਨ, ਉਹ ਉਹਨਾਂ ਅਧਿਕਾਰਾ ਨੂੰ ਸਮਝਣਾ ਹੀ ਨਹੀਂ ਚਾਹੁੰਦੀਆਂ। ਚਲਦੀ ਆ ਰਹੀ ਪਰੰਪਰਾ ਅਨੁਸਾਰ ਹੀ ਹਾਲੇ ਵੀ ਕੁਝ ਔਰਤਾਂ ਅਜਿਹੀਆਂ ਹਨ ਜੋ ਉਸ ਪਰੰਪਰਾ ਅਨੁਸਾਰ ਹੀ ਚਲ ਰਹੀਆਂ ਨੇ ਤੇ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਹਾਲਾਂਕਿ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਜਿਹੜੀਆਂ ਕਿ ਆਪਣੇ ਅਧਿਕਾਰਾਂ ਤੋਂ ਜਾਣੂ ਹਨ, ਅਤੇ ਉਹ ਆਪਣੇ ਅਧਿਕਾਰਾ ਦੀ ਵਰਤੋਂ ਵੀ ਕਰ ਰਹੀਆਂ ਹਨ।


ਅੱਜ ਦੇ ਸਮੇਂ ਔਰਤਾਂ ਨੂੰ ਮਰਦਾ ਤੋਂ ਘੱਟ ਨਹੀਂ ਸਮਝਿਆਂ ਜਾਂਦਾ, ਉਹ ਵੀ ਮਰਦਾ ਦੇ ਮੁਕਾਬਲੇ ਆਪਣਾ ਕੰਮ ਕਰ ਰਹੀਆਂ ਹਨ।ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ  ਇੱਕ ਬਰਾਬਰ ਹੀ ਸਮਝਣਾ ਚਾਹੀਦਾ ਹੈ।ਸਾਨੂੰ ਇਹ ਦਿਵਸ ਸਾਰਿਆ ਨੂੰ ਮਿਲਕੇ ਮਨਾਉਣਾ ਚਾਹੀਦਾ ਹੈ, ਅਤੇ ਔਰਤਾ ਦਾ ਸਮਾਨ ਕਰਨਾ ਚਾਹੀਦਾ ਹੈ।


ਜੋ ਵਿਧਵਾਵਾਂ ਔਰਤਾ ਹਨ ਉਹਨਾਂ ਲਈ ਕੋਈ ਨਾ ਕੋਈ ਤਾਂ ਕਨੂੰਨ ਹੋਣਾ ਚਾਹੀਦਾ ਹੈ, ਜਿਸ ਤੋਂ ਉਹ ਜਾਣੋ ਹੋਣ ਅਤੇ ਆਪਣੇ ‘ਤੇ ਆਪਣੇ ਬੱਚਿਆਂ ਦ ਭਵਿੱਖ ਲਈ ਕੁੱਝ ਨਾ ਕੁੱਝ ਕਰਨ , ਜਿਸ ਕਾਰਨ ਉਹਨਾਂ ਦਾ ਅਉਣ ਵਾਲਾ ਭਵਿੱਖ ਵਧੀਆਂ ਬਤੀਤ ਹੋ ਸਕੇ।


Story You May Like