The Summer News
×
Monday, 20 May 2024

ਕਾਰਾਂ ‘ਚ ਦਿਲਚਸਪੀ ਰੱਖਣ ਵਾਲੀਆਂ ਲਈ ਅਹਿਮ ਖਬਰ, ਪੜ੍ਹੋ

ਚੰਡੀਗੜ੍ਹ :  Maruti Swift ਬਹੁਤ ਹੀ ਜ਼ਿਆਦਾ ਪਸੰਦ ਕਰਨ ਵਾਲੀ ਹੈਚਬੈਕ ਵਿੱਚੋਂ ਇਕ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਕਈ ਦੇਸ਼ਾ ਜਿਵੇਂ ਕੀ ਭਾਰਤ ਵਿਚ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਕਿਉਂ ਕਿ ਦੇਖਿਆ ਜਾਵੇ ਤਾਂ ਇਹ ਭਾਰਤ ਵਿੱਚ ਇਕ ਇਹੋ ਜਿਹੀ ਕਾਰ ਹੈ ਜਿਸ ਦੀ ਕਫਾਇਤੀ ਕੀਮਤ ‘ਤੇ ਇਸਦਾ ਸਪੋਰਟੀ ਪ੍ਰਦਰਸ਼ਨ ਹੈ। ਹਾਲਾਂਕਿ ਭਾਰਤੀ ਬਾਜ਼ਾਰ ਹਲੇ ਵੀ ਸਵਿਫਟ ਦੇ ਸਭ ਤੋਂ ਸਪੋਰਟੀ ਸੰਸਕਰਣ ਦੀ ਉਡੀਕ ਕਰ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਇਹ ਉਡੀਕ ਖਤਮ ਹੋਣ ਵਾਲੀ ਹੈ। ਕਿਉਂਕਿ ਸਵਿਫਟ ਸਪੋਰਟ ਨੂੰ ਭਾਰਤ ‘ਚ ਦੇਖਿਆ ਗਿਆ ਹੈ, ਤੇ ਇਸ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਚੁੱਕੀਆਂ ਹਨ।


ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਦਿਲਚਸਪ ਗੱਲ ਇਹ ਹੈ ਕਿ ਫਰੰਟ ਬੰਪਰ ‘ਚ ਇੱਕ ਕਟਆਊਟ ਹੈ, ਜਿੱਥੇ ਆਮ ਤੌਰ ‘ਤੇ Suzuki ਲੋਗੋ ਦੇਖਿਆ ਜਾਂਦਾ ਹੈ। ਦੂਜੇ ਪਾਸੇ, ਫਰੰਟ ਗ੍ਰਿਲ ਤੇ ਅਲੌਏ ਵ੍ਹੀਲਜ਼ ਦਾ ਲੋਗੋ ਲੁਕਾਇਆ ਗਿਆ ਹੈ, ਜਿਵੇਂ ਕਿ ਕਾਰ ਨਿਰਮਾਤਾ ਆਉਣ ਵਾਲੀਆਂ ਕਾਰਾਂ ਦੀ ਜਾਂਚ ਕਰਦੇ ਸਮੇਂ ਕਰਦੇ ਹਨ। ਸਵਿਫਟ ਸਪੋਰਟ ਦੀ ਇਕਾਈ ਉੱਪਰ ਇੱਕ ਕਵਰ ਦੇ ਨਾਲ ਦਿਖਾਈ ਦਿੰਦੀ ਹੈ, ਇਸ ਦੇ ਕੁਝ ਸਿਗਨੇਚਰ ਹਾਈਲਾਈਟਸ ਇਸ ਜਾਸੂਸੀ ਸ਼ਾਟ ਵਿੱਚ ਦੇਖੇ ਜਾ ਸਕਦੇ ਹਨ। Maruti Swift ਨੂੰ ਪੂਰੀ ਤਰ੍ਹਾਂ ਨਾਲ ਬਲੈਕ-ਆਊਟ ਫਰੰਟ ਗ੍ਰਿਲ, ਇੱਕ ਸਪੋਰਟੀਅਰ ਫਰੰਟ ਬੰਪਰ ਅਤੇ ਫੋਗ ਲੈਂਪ ਦੇ ਆਲੇ-ਦੁਆਲੇ ਬਲੈਕ-ਆਊਟ ਬੇਜ਼ਲ ਦਿੱਤੇ ਗਏ ਹਨ।


ਇਹ ਸਪੋਰਟੀਅਰ ਡਿਊਲ-ਟੋਨ ਮਸ਼ੀਨ-ਕੱਟ ਅਲੌਏ ਵ੍ਹੀਲਜ਼ ‘ਤੇ ਸਵਾਰੀ ਕਰਦਾ ਹੈ। ਸਾਈਡ ਪ੍ਰੋਫਾਈਲ ਸਟੈਂਡਰਡ ਮਾਡਲ ਵਰਗੀ ਦਿਖਾਈ ਦਿੰਦੀ ਹੈ। ਪਿਛਲੇ ਪਾਸੇ, ਸਭ ਤੋਂ ਪ੍ਰਮੁੱਖ ਅਪਡੇਟ ਪਿਛਲੇ ਬੰਪਰ ‘ਤੇ ਬਲੈਕਡ-ਆਊਟ ਡਿਫਿਊਜ਼ਰ ਪਲੇਟ ਦੇ ਨਾਲ ਇੱਕ ਡਿਊਲ-ਕੈਨ ਐਗਜ਼ੌਸਟ ਸੈੱਟਅੱਪ ਹੈ। ਜਾਸੂਸੀ ਸ਼ਾਟ ‘ਚ ਦਿਖਾਈ ਦੇਣ ਵਾਲੀਆਂ ਹੈੱਡਲਾਈਟਾਂ ਅਤੇ ਟੇਲਲਾਈਟਾਂ ਨੂੰ ਵੀ ਨਹੀਂ ਬਦਲਿਆ ਗਿਆ ਹੈ। ਹਾਲਾਂਕਿ, ਇਸ ਨੂੰ ਮੌਜੂਦਾ ਸਵਿਫਟ ਨਾਲੋਂ ਇੱਕ ਵੱਡਾ ਛੱਤ-ਮਾਊਂਟਡ ਸਪਾਇਲਰ ਮਿਲਦਾ ਹੈ।


Story You May Like